ਕਿਸਾਨ ਅੰਦੋਲਨ ਦਰਮਿਆਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਲਈ ਤਿਆਰ ਹਾਂ।”
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦਾ 15ਵਾਂ ਦਿਨ ਹੈ ਤੇ ਬੀਤੀ ਰਾਤ ਇਕ ਹੋਰ ਕਿਸਾਨ ਇਸ ਅੰਦੋਲਨ ਵਿਚ ਸ਼ਹੀਦ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਵੱਡੀ ਲੜਾਈ ਹੈ ਤੇ ਇਸ ਬਾਰੇ SKM ਸੰਗਠਨ ਨਾਲ ਅਸੀਂ ਗੱਲਬਾਤ ਲਈ ਤਿਆਰ ਹਾਂ। SKM ਵੱਲੋਂ ਜੋ ਕਮੇਟੀ ਬਣਾਈ ਗਈ ਹੈ ਉਸ ਨਾਲ ਗੱਲਬਾਤ ਚੱਲ ਰਹੀ ਹੈ।
ਬੀਤੇ ਦਿਨੀਂ ਕੱਢੇ ਗਏ ਟਰੈਕਟਰ ਮਾਰਚ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਦਾ ਅਧਿਕਾਰ ਖੇਤਰ ਹੈ। ਹਰ ਇਕ ਦਾ ਪ੍ਰਦਰਸ਼ਨ ਕਰਨ ਦਾ ਵੱਖਰਾ ਤਰੀਕਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਵੱਡਾ ਹੋ ਰਿਹਾ ਹੈ। ਆਦਿਵਾਸੀ ਪਰਿਵਾਰਾਂ ਵੱਲੋਂ ਵੀ ਅੰਦੋਲਨ ਨੂੰ ਸਹਿਯੋਗ ਮਿਲ ਰਿਹਾ ਹੈ ਪਰ ਇਸ ਦਾ ਹੱਲ ਸਰਕਾਰ ਦੇ ਹੱਥ ਵਿਚ ਹੈ। ਜੇ ਸਰਕਾਰ ਚਾਹੇਗੀ ਤਾਂ ਹੱਲ ਹੋ ਜਾਵੇਗਾ ਨਹੀਂ ਤਾਂ ਸੰਘਰਸ਼ ਲੰਬਾ ਚੱਲੇਗਾ। ਅਗਲੀ ਮੀਟਿੰਗ ਬਾਰੇ ਪੁੱਛੇ ਜਾਣ ‘ਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਕੇਂਦਰ ਨਾਲ ਕਿਸੇ ਹੋਰ ਮੀਟਿੰਗ ਬਾਰੇ ਗੱਲਬਾਤ ਹੋਈ ਹੈ।