Large quantities of illicit liquor : ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ‘ਤੇ ਸ਼ਿਕੰਜਾ ਕਸਦੇ ਹੋਏ ਮਜੀਠਾ, ਅਜਨਾਲਾ ਅਤੇ ਅਟਾਰੀ ਸਬ-ਡਵੀਜ਼ਨਾਂ ਵਿੱਚ 9 ਨਾਜਾਇਜ਼ ਸ਼ਰਾਬ ਕੇਂਦਰਾਂ ਅਤੇ ਡਿਸਟ੍ਰੀਬਿਊਸ਼ਨ ਪੁਆਇੰਟ ਜ਼ਬਤ ਕਰਦੇ ਹੋਏ 12,30,800 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਤਿੰਨ ਦਿਨਾਂ ਦੀ ਚਲਾਈ ਵਿਸ਼ੇਸ਼ ਮੁਹਿੰਮ ਅਧੀਨ ਸਥਾਨਕ ਖੁਫੀਆ ਸਰੋਤਾਂ ਦੇ ਅਧਾਰ ’ਤੇ ਅਜਿਹੇ 9 ਨਾਜਾਇਜ਼ ਸ਼ਰਾਬ ਡਿਸਟ੍ਰੀਬਿਊਸ਼ਨ ਸੈਂਟਰਾਂ ਨੂੰ ਜ਼ਬਤ ਕਰਕੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਜਿਹੇ ਨਾਜਾਇਜ਼ ਸ਼ਰਾਬ ਕੇਂਦਰਾਂ ਦੇ ਮਾਲਕਾਂ ਸਮੇਤ ਹੋਰ ਮੁਲਜ਼ਮ ’ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਡੀਜੀਪੀ ਨੇ ਖੁਲਾਸਾ ਕੀਤਾ ਧਰੁਵ ਧਈਆ ਐਸਐਸਪੀ ਅਮ੍ਰਿਤਸਰ ਦਿਹਾਤੀ ਦੀ ਨਿਗਰਾਨੀ ਹੇਠ ਏਐਸਪੀ ਮਜੀਠਾ ਅਭਿਮਨਿਊ ਰਾਣਾ ਅਤੇ ਏਐਸਪੀ (ਸਿਖਲਾਈ ਅਧੀਨ) ਮਨਿੰਦਰ ਸਿੰਘ, ਜੋ ਇਸ ਸਮੇਂ ਐਸਐਚਓ ਪੀਐਸ ਅਜਨਾਲਾ ਵਜੋਂ ਤਾਇਨਾਤ ਹਨ ਨੇ ਇਨ੍ਹਾਂ ਕੇਸਾਂ ਦੀ ਖੁਫੀਆ ਜਾਣਕਾਰੀ ਇਕੱਤਰ ਕਰਨ ਅਤੇ ਛਾਪੇਮਾਰੀ, ਜ਼ਬਤ ਕਰਨ ਅਤੇ ਅਪਰਾਧਿਕ ਜਾਂਚ ਵਿਚ ਅਹਿਮ ਭੂਮਿਕਾ ਨਿਭਾਈ ਹੈ। ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਪਿੰਡ ਚੱਟੀਵਿੰਡ ਲਹਿਲ ਵਿਖੇ ਸਥਿਤ ਨਾਜਾਇਜ਼ ਸ਼ਰਾਬ ਕੇਂਦਰ ਪੀਐਸ ਕਥੂਨੰਗਲ ਵਿਖੇ ਸ਼ਨੀਵਾਰ ਨੂੰ ਟੀਮ ਨੇ ਛਾਪਾ ਮਾਰ ਕੇ 1,61,460 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਅਤੇ ਬਲਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚਾਟੀਵਿੰਡ ਲਹਿਲ ਅਤੇ ਰਜਿੰਦਰ ਕੁਮਾਰ ਵਾਸੀ ਪਿੰਡ ਜੈਂਤੀਪੁਰ ‘ਤੇ ਮਾਮਲਾ ਦਰਜ ਕੀਤਾ ਗਿਆ। ਇਸੇ ਪਿੰਡ ਵਿਚ ਸਥਿਤ ਇਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ‘ਤੇ ਵੀ ਛਾਪੇਮਾਰੀ ਕਰਕੇ 20,250 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਗਈ ਅਤੇ ਚੱਟੀਵਿੰਡ ਲਹਿਲ ਦੇ ਗੁਰਸ਼ਰਨ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਪਿੰਡ ਜੈਂਤੀਪੁਰ ਦੇ ਰਜਿੰਦਰ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿੰਡ ਭੀਲੋਵਾਲ ਤੋਂ 39,750 ਮਿਲੀਲੀਟਰ ਸ਼ਰਾਬ ਬਰਾਮਦ ਹੋਈ। ਬਟਾਲਾ ਦੇ ਪਿੰਡ ਵਡਾਲਾ ਬਾਂਗਰ ਦੇ ਮੋਤੀ ਰਾਮ ਪੁੱਤਰ ਪਾਖਰ ਰਾਮ, ਦਸ਼ਮੇਸ਼ ਨਗਰ, ਪੀ ਐਸ ਤਰਸਿੱਕਾ ਅਤੇ ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਖਿਲਾਫ ਦਰਜ ਕੀਤਾ ਗਿਆ। ਪਿੰਡ ਸੋਹੀਆਂ ਖੁਰਦ ਵਿੱਚ ਸਥਿਤ ਇੱਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ਨੂੰ ‘ਤੇ ਛਾਪਾ ਮਾਰ ਕੇ 8,250 ਮਿਲੀਲੀਟਰ ਸ਼ਰਾਬ ਬਰਾਮਦ ਕਰਕੇ ਗੁਰਮੇਜ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਸੋਹੀਆਂ ਖੁਰਦ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਅਜਨਾਲਾ ਵਿੱਚ ਸਥਿਤ ਨਾਜਾਇਜ਼ ਸ਼ਰਾਬ ਕੇਂਦਰ ਦੀ ਛਾਪੇਮਾਰੀ ਕਰਕੇ 4,21,440 ਮਿਲੀਲੀਟਰ ਸ਼ਰਾਬ ਦੀ ਵੱਡੀ ਬਰਾਮਦਗੀ ਕੀਤੀ ਗਈ। ਇਸ ਮਾਮਲੇ ਵਿਚ ਅਜਨਾਲਾ ਦੇ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ, ਅੰਸ਼ੂ ਬੱਬਰ, ਗੌਰਵ ਅਰੋੜਾ ਅਤੇ ਵਿਸ਼ਾਲ ਬਜਾਜ, ਅੰਮ੍ਰਿਤਸਰ, ਜੋਕਿ ਸਾਰੇ ਸ਼ਰਾਬ ਦੇ ਭਾਈਵਾਲ ਸਨ, ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪਿੰਡ ਡੱਲਾ ਰਾਜਪੂਤਾਨ ਵਿੱਚ 18,670 ਮਿਲੀਲੀਟਰ ਸ਼ਰਾਬ ਬਰਾਮਦ ਹੋਈ। ਜਿਥੋਂ ਅਮਰੀਕ ਸਿੰਘਾਂ ਪੁੱਤਰ ਧਨਤਾ ਸਿੰਘ ਵਾਸੀ ਪਿੰਡ ਡੱਲਾ ਰਾਜਪੂਤਾਨ, ਅੰਸ਼ੂ ਬੱਬਰ, ਗੌਰਵ ਅਰੋੜਾ ਅਤੇ ਵਿਸ਼ਾਲ ਬਜਾਜ, ਅੰਮ੍ਰਿਤਸਰ ਵਾਈਨ ਦੇ ਸਾਰੇ ਭਾਈਵਾਲਾਂ ਖਿਲਾਫ ਦਰਜ ਕੀਤਾ ਗਿਆ ਸੀ। ਮਜੀਠਾ ਪੁਲਿਸ ਨੇ ਸ਼ੁੱਕਰਵਾਰ ਨੂੰ ਪਿੰਡ ਬੁੱਢਾ ਥੇਹ ਵਿੱਚ ਸਥਿਤ ਨਾਜਾਇਜ਼ ਸ਼ਰਾਬ ਕੇਂਦਰ ਤੋਂ 61935 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ, ਇਸ਼ ਵਿੱਚ ਸਰਬਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਉਮਰਪੁਰਾ ਅਤੇ ਰਾਜਿੰਦਰ ਕੁਮਾਰ ਦੇ ਖ਼ਿਲਾਫ਼ ਥਾਣਾ ਮਜੀਠਾ ਵਿਖੇ ਦਰਜ ਕੀਤਾ ਗਿਆ ਹੈ। ਪਿੰਡ ਬੁਲਾੜਾ ਤੋਂ 2,79,000 ਮਿਲੀਲੀਟਰ ਸ਼ਰਾਬ ਬਰਾਮਦ ਕਰਕੇ ਪਿੰਡ ਸਿੰਘ ਬੁੜਾਰਾ ਦੇ ਸਾਹਿਬ ਸਿੰਘ / ਬੀਰ ਸਿੰਘ ਅਤੇ ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਦੇ ਪਿੰਡ ਵਡਾਲਾ ਬੰਗਰ, ਬਟਾਲਾ ‘ਤੇ ਮਾਮਲਾ ਦਰਜ ਕੀਤਾ ਗਿਆ। ਅਜਨਾਲਾ ਪੁਲਿਸ ਨੇ ਪਿੰਡ ਜਗਦੇਵ ਖੁਰਦ ਤੋਂ 2,20,045 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ।