ਤਾਮਿਲਨਾਡੂ ਦੇ ਈਰੋਡ ਤੋਂ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਹਾਸ਼ਿਵਰਤਾਰੀ ਮੌਕੇ ਮੰਦਰ ਵਿਚ ਹੋਈ ਨਿਲਾਮੀ ਵਿਚ ਇਕ ਨਿੰਬੂ 35,000 ਰੁਪਏ ਵਿਚ ਨੀਲਾਮ ਹੋਇਆ ਹੈ। 8 ਮਾਰਚ ਨੂੰ ਸ਼ਿਵਰਾਤਰੀ ਤਿਓਹਾਰ ਦੌਰਾਨ ਭਗਵਾਨ ਸ਼ਿਵਜੀ ਨੂੰ ਇਹ ਨਿੰਬੂ ਭੇਟ ਕੀਤਾ ਗਿਆ ਸੀ। ਨਿੰਬੂ ਤੋਂ ਇਲਾਵਾ ਫਲ ਤੇ ਹੋਰ ਚੀਜ਼ਾਂ ਦੀ ਨੀਲਾਮੀ ਕੀਤੀ ਗਈ।
ਦੱਸ ਦੇਈਏ ਕਿ ਈਰੋਡ ਤੋਂ 35 ਕਿਲੋਮੀਟਰ ਦੂਰ ਸਥਿਤ ਸ਼ਿਵਗਿਰੀ ਪਿੰਡ ਦੇ ਨੇੜੇ ਪਜ਼ਾਪੁਸੀਅਨ ਮੰਦਰ ’ਚ ਮੰਦਰ ਵਿਚ ਸਦੀਆਂ ਪੁਰਾਣੀ ਪ੍ਰੰਪਰਾ ਹੈ ਕਿ ਇਥੇ ਸ਼ਿਵਜੀ ਨੂੰ ਚੜ੍ਹਾਏ ਜਾਣ ਵਾਲੇ ਫਲਾਂ ਤੇ ਹੋਰ ਚੀਜ਼ਾਂ ਦੀ ਨੀਲਾਮੀ ਕੀਤੀ ਜਾਂਦੀ ਹੈ। ਮੰਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਨੀਲਾਮੀ ਵਿਚ 15 ਸ਼ਰਧਾਲੂਆਂ ਨੇ ਹਿੱਸਾ ਲਿਆ। ਇਰੋਡ ਦੇ ਇਕ ਸ਼ਰਧਾਲੂ ਨੇ ਇਸ ਨੂੰ 35,000 ਰੁਪਏ ਵਿਚ ਖਰੀਦਿਆ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੀ ਨੀਲਾਮੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ‘ਚ ਜ਼ਖਮੀ ਹੋਏ ਬੱਚੇ ਲਈ ਸਪੀਕਰ ਸੰਧਵਾਂ ਨੇ ਸਦਨ ‘ਚ ਕੀਤਾ ਵੱਡਾ ਐਲਾਨ
8 ਮਾਰਚ ਨੂੰ ਨੀਲਾਮ ਹੋਏ ਨਿੰਬੂ ਦੀ ਖਾਸੀਅਤ ਇਹ ਸੀ ਕਿ ਪਜ਼ਾਪੁਸੀਅਨ ਮੰਦਰ ਦੇ ਪੁਜਾਰੀ ਨੇ ਇਸ ਨੂੰ ਸ਼ਿਵਜੀ ਦੇ ਸਾਹਮਣੇ ਰੱਖਿਆ ਸੀ ਤੇ ਫਿਰ ਛੋਟੀ ਪੂਜਾ ਕੀਤੀ ਸੀ। ਸ਼ਰਧਾਲੂਆਂ ਦੀ ਹਾਜ਼ਰੀ ਵਿਚ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਿਅਕਤੀ ਨੂੰ ਇਹ ਨਿੰਬੂ ਦੇ ਦਿੱਤਾ ਗਿਆ। ਇਹ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਸਭ ਤੋਂ ਵੱਧ ਬੋਲੀ ਲਗਾਉਣ ਵਿਚ ਸਫਲ ਹੁੰਦਾ ਹੈ ਉਸ ਨੂੰ ਆਉਣ ਵਾਲੇ ਸਾਲਾਂ ਵਿਚ ਸਿਹਤ, ਪੈਸੇ ਤੇ ਸੁੱਖ-ਸ਼ਾਂਤੀ ਦੀ ਬਖਸ਼ਿਸ਼ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: