ਜਲੰਧਰ ਵਿਚ 25 ਨਵੰਬਰ ਯਾਨੀ ਸ਼ਨੀਵਾਰ ਨੂੰ ਸਾਰੀਆਂ ਨਾਨਵੈੱਜ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਡੀਸੀ ਵਿਸ਼ੇਸ਼ ਸਾਰੰਗਲ ਨੇ ਹੁਕਮ ਜਾਰੀ ਕੀਤੇ ਹਨ।
ਪ੍ਰਕਾਸ਼ ਪੁਰਬ ਨੂੰ ਲੈ ਕੇ ਇਸ ਦਿਨ ਸ਼ਹਿਰ ਵਿਚ ਨਗਰ ਕੀਰਤਨ ਕੱਢਿਆ ਜਾਵੇਗਾ। ਨਗਰ ਕਰੀਤਨ ਵਾਲੇ ਰੂਟ ‘ਤੇ 40 ਤੋਂ ਜ਼ਿਆਦਾ ਸ਼ਰਾਬ ਤੇ ਨਾਨਵੈੱਜ ਦੀਆਂ ਦੁਕਾਨਾਂ ਹਨ, ਜੋ ਕਿ ਬੰਦ ਰਹਿਣਗੀਆਂ। ਸ਼ਹਿਰ ਵਿਚ ਧਾਰਾ 144 ਲਾਗੂ ਕੀਤੀ ਗਈ ਹੈ। ਡੀਸੀ ਸਾਰੰਗਲ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਰਨਵੇ ਛੱਡ ਸਮੁੰਦਰ ‘ਚ ਜਾ ਡਿੱਗਾ ਅਮਰੀਕਾ ਦਾ ਖੁਫੀਆ ਜਹਾਜ਼, ਇੰਝ ਬਚਾਈ ਗਈ ਪਲੇਨ ‘ਚ ਸਵਾਰ 9 ਲੋਕਾਂ ਦੀ ਜਾਨ
ਇਸ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਤੇ ਜਲੰਧਰ ਦਿਹਾਤੀ ਪੁਲਿਸ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਨਗਰ ਕੀਰਤਨ ਵਾਲੇ ਰੂਟ ‘ਤੇ ਸਖਤੀ ਨਾਲ ਧਿਆਨ ਰੱਖੇਗੀ ਕਿ ਉਕਤ ਰੂਟ ‘ਤੇ ਕੋਈ ਪ੍ਰਤੀਬੰਧਿਤ ਦੁਕਾਨ ਨਾ ਖੁੱਲ੍ਹੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –