ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪੂਰੇ ਦੇਸ਼ ਵਿਚ ਖੁਸ਼ੀ ਦਾ ਮਾਹੌਲ ਹੈ। 22 ਜਨਵਰੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਅਜਿਹੇ ਵਿਚ ਬਾਂਸੁਰੀ ਨਗਰੀ ਦੇ ਨਾਂ ਤੋਂ ਮਸ਼ਹੂਰ ਯੂਪੀ ਦਾ ਜ਼ਿਲ੍ਹਾ ਪੀਲੀਭੀਤ ਵੀ ਇਸ ਤੋਂ ਕਿਵੇਂ ਅਛੂਤਾ ਰਹਿ ਸਕਦਾ ਸੀ। ਪ੍ਰਾਣ ਪ੍ਰਤਿਸ਼ਠਾ ਦੇ ਦਿਨ ਪੀਲੀਭੀਤ ਦੀ ਬਾਂਸੁਰੀ ਵੀ ਅਯੁੱਧਿਆ ਵਿਚ ਆਪਣਾ ਜਲਵਾ ਬਿਖੇਰੇਗੀ। ਦਰਅਸਲ ਪੀਲੀਭੀਤ ਦੇ ਮੁਸਲਿਮ ਕਾਰੀਗਰਾਂ ਨੇ ਭਗਵਾਨ ਰਾਮਲੱਲਾ ਲਈ ਇਕ ਖਾਸ ਬਾਂਸੁਰੀ ਬਣਾਈ ਹੈ। ਇਨ੍ਹਾਂ ਕਾਰੀਗਰਾਂ ਵਿਚ ਇਕ ਮੁਸਲਿਮ ਮਹਿਲਾ ਵੀ ਸ਼ਾਮਲ ਹੈ। ਇਹ ਬਾਂਸੁਰੀ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।
ਰਾਮਲੱਲਾ ਲਈ ਬਣਾਈ ਜਾ ਰਹੀ ਇਸ ਬਾਂਸੁਰੀ ਦਾ ਨਿਰਮਾਣ ਪਿਛਲੇ 10 ਦਿਨਾਂ ਤੋਂ ਚੱਲ ਰਿਹਾ ਹੈ।ਇਸ ਵਿਚ ਤਿੰਨ ਕਾਰੀਗਰ ਦਿਨ-ਰਾਤ ਲੱਗੇ ਹਨ। ਕਾਰੀਗਰਾਂ ਦਾ ਕਹਿਣਾ ਹੈ ਕਿ ਇਹ 21 ਫੁੱਟ 6 ਇੰਚ ਦੀ ਦੁਨੀਆ ਦੀ ਸਭ ਤੋਂ ਲੰਬੀ ਬਾਂਸੁਰੀ ਹੈ।ਇਸ ਬਾਂਸੁਰੀ ਵਿਚ ਜੋ ਬਾਂਸ ਲਗਾਇਆ ਜਾ ਰਿਹਾ ਹੈ, ਉਹ ਲਗਭਗ 22 ਸਾਲ ਪਹਿਲਾਂ ਅਸਮ ਵਿਚ ਆਇਆ ਸੀ।
ਬਾਂਸੁਰੀ ਬਣਾਉਣ ਵਾਲੇ ਕਾਰੀਗਰਾਂ ਵਿਚ ਸ਼ਾਮਲ ਹਿਨਾ ਪ੍ਰਵੀਨ ਦਾ ਕਹਿਣਾ ਹੈ ਕਿ ਮੈਂ, ਮੇਰਾ ਦਿਓਰ ਤੇ ਮੇਰਾ ਮੁੰਡਾ ਮਿਲ ਕੇ ਇਸ ਬਾਂਸੁਰੀ ਨੂੰ ਤਿਆਰ ਕਰ ਰਹੇ ਹਨ। ਤਿੰਨੋਂ ਲੋਕ ਇਸ ਨੂੰ ਬਣਾਉਣ ਵਿਚ ਮਿਹਨਤ ਕਰ ਰਹੇ ਹਨ।ਇਸ ਬਾਂਸੁਰੀ ਨੂੰ ਬਣਾਉਣ ਵਿਚ 22 ਸਾਲ ਪੁਰਾਣਾ ਕਨੈਕਸ਼ਨ ਹੈ। ਹਿਨਾ ਪਰਵੀਨ ਨੇ ਦੱਸਿਆ ਕਿ ਬਾਂਸੁਰੀ ਵਿਚ ਲੱਗਣ ਵਾਲਾ ਬਾਂਸ ਅੱਜ ਤੋਂ 22 ਸਾਲ ਪਹਿਲਾਂ ਉਨ੍ਹਾਂ ਦੇ ਪਤੀ ਨੇ ਮੰਗਾਇਆ ਸੀ। ਪੂਰਾ ਦੇਸ਼ ਰਾਮ ਜੀ ਦੇ ਆਉਣ ਦਾ ਉਤਸਵ ਮਨਾ ਰਿਹਾ ਹੈ। ਇਸੇ ਉਤਸਵ ਨੂੰ ਦੇਖਦੇ ਹੋਏ ਉਨ੍ਹਾਂ ਨੇ ਵੀ ਇਹ ਬਾਂਸੁਰੀ ਬਣਾਈ। ਬਾਂਸੁਰੀ ਦੇ ਪੂਜਨ ਦੇ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਰਤਾ ਇਸ ਨੂੰ ਲੈ ਕੇ ਅਯੁੱਧਿਆ ਜਾਣਗੇ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਚੋਰਾਂ ਦੇ ਹੌਂਸਲੇ ਬੁਲੰਦ, 20-25 ਜਣਿਆਂ ਨੇ ਚੌਕੀਦਾਰ ਨੂੰ ਬੰਧਕ ਬਣਾ ਲੁੱਟੀ ਸੁਨਿਆਰੇ ਦੀ ਦੁਕਾਨ
ਮੁਸਲਿਮ ਮਹਿਲਾ ਕਾਰੀਗਰ ਨੇ ਕਿਹਾ ਕਿ ਅਯੁੱਧਿਆ ਵਿਚ 500 ਸਾਲ ਬਾਅਦ ਇੰਨਾ ਵਿਸ਼ਾਲ ਉਤਸਵ ਹੋ ਰਿਹਾ ਹੈ। ਇਥੇ ਪ੍ਰਭੂ ਸ਼੍ਰੀਰਾਮ ਬਿਰਾਜਮਾਨ ਹੋ ਰਹੇ ਹਨ। ਇਸ ਖੁਸ਼ੀ ਵਿਚ ਹਰ ਸ਼ਹਿਰ ਤੋਂ ਕੁਝ ਨਾ ਕੁਝ ਭੇਟ ਪਹੁੰਚ ਰਹੀ ਹੈ।ਸਾਡਾ ਵੀ ਬਾਂਸੁਰੀ ਦਾ ਕਾਰੋਬਾਰ ਹੈ ਤਾਂ ਅਸੀਂ ਸੋਚਿਆ ਕਿ ਸਾਨੂੰ ਵੀ ਕੁਝ ਅਯੁੱਧਿਆ ਭੇਜਣਾ ਚਾਹੀਦਾ ਹੈ ਤਾਂ ਅਸੀਂ ਸਭ ਤੋਂ ਲੰਬੀ ਬਾਂਸੁਰੀ ਬਣਾਉਣ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”