ਮਾਨ ਸਰਕਾਰ ਵੱਲੋਂ ਵਪਾਰੀਆਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਦਾ ਐਲਾਨ ਕੀਤਾ ਗਿਆ ਹੈ ਜਿਸ ਦਾ ਫਾਇਦਾ ਵਪਾਰੀਆਂ ਨੂੰ ਹੋਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਪਾਰ ਤੇ ਉਦਯੋਗ ਨੂੰ ਫਾਇਦਾ ਪਹੁੰਚਾਉਣ ਲਈ ਬਕਾਇਆ ਟੈਕਸਾਂ ਦੀ ਵਸੂਲੀ ਲਈ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ 15 ਨਵੰਬਰ 2023 ਤੋਂ 15 ਮਾਰਚ 2024 ਤੱਕ ਜਾਰੀ ਰਹੇਗਾ।
ਮੰਤਰੀ ਚੀਮਾ ਨੇ ਕਿਹਾ ਕਿ ਜਿਹੜੇ ਵਪਾਰੀਆਂ ਨੂੰ ਇਕ ਲੱਖ ਤੱਕ ਟੈਕਸ, ਵਿਆਜ ਤੇ ਪੈਨਲਟੀ ਪੈਂਡਿੰਗ ਹੈ ਉਹ ਪੂਰੀ ਤਰ੍ਹਾਂ ਤੋਂ ਮਾਫ ਕਰ ਦਿੱਤੀ ਗਈ ਹੈ। ਪੰਜਾਬ ਵਿਚ ਅਜਿਹੇ 39787 ਵਪਾਰੀ ਹਨ ਜਿਨ੍ਹਾਂ ਨੇ 1 ਲੱਖ ਰੁਪਏ ਤੱਕ ਦਾ ਟੈਕਸ ਤੇ ਉਸ ‘ਤੇ ਵਿਆਜ ਦੇਣਾ ਸੀ। ਇਕ ਲੱਖ ਤੋਂ 1 ਕਰੋੜ ਰੁਪਏ ਤੱਕ ਦੇ ਬਕਾਇਆ ਵਾਲੇ ਵਪਾਰੀਆਂ ਨੂੰ 50 ਫੀਸਦੀ ਮਾਫ ਟੈਕਸ ਵਿਚ ਮਾਫੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬਾਬਰ ਆਜ਼ਮ ਦਾ ਐਲਾਨ, ਤਿੰਨੋਂ ਫਾਰਮੈਟਾਂ ‘ਚ ਪਾਕਿਸਤਾਨ ਦੀ ਕਪਤਾਨੀ ਤੋਂ ਦਿੱਤਾ ਅਸਤੀਫਾ
ਵਿੱਤ ਮੰਤਰੀ ਨੇ ਵਪਾਰੀਆਂ ਤੇ ਉਦਯੋਗਪਤੀਆਂ ਨੇ ਇਸ ਮੌਕੇ ਜਲਦ ਤੋਂ ਜਲਦ ਚੁੱਕਣ ਦੀ ਅਪੀਲ ਕਰਦੇ ਹੋਏ ਕਿਹਾ ਕਿ 15 ਮਾਰਚ 2024 ਦੇ ਬਾਅਦ ਇਸ ਯੋਜਨਾ ਤਹਿਤ ਬਕਾਇਆ ਨਿਪਟਾਉਣ ਲਈ ਕੋਈ ਅਰਜ਼ੀ ਸਵੀਕਾਰ ਨਹੀਂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –