ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਰ ਵਿਚ ਸੱਟ ਲੱਗੀ ਹੈ। ਹਾਦਸਾ ਉਦੋਂ ਵਾਪਰਿਆ ਜਦੋਂ ਉਨ੍ਹਾਂ ਦਾ ਕਾਫਲਾ ਵਰਧਮਾਨ ਤੋਂ ਕੋਲਕਾਤਾ ਵਾਪਸ ਪਰਤ ਰਿਹਾ ਸੀ। ਮਮਤਾ ਬੈਨਰਜੀ ਸੂਬੇ ਦੇ ਪੂਰਬੀ ਤੇ ਪੱਛਮੀ ਬਰਦਵਾਨ ਜ਼ਿਲ੍ਹੇ ਵਿਚ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ।
ਇਹ ਵੀ ਪੜ੍ਹੋ : ਰੂਸੀ ਮਿਲਟਰੀ ਪਲੇਨ ਕ੍ਰੈਸ਼ ‘ਚ 65 ਦੀ ਮੌ.ਤ, ਮਾਰੇ ਗਏ ਲੋਕ ਯੂਕਰੇਨੀ ਕੈਦੀ ਸਨ, ਹਾਦਸੇ ਦੀ ਵਜ੍ਹਾ ਸਾਫ ਨਹੀਂ
ਜਾਣਕਾਰੀ ਮੁਤਾਬਕ ਰਸਤੇ ਵਿਚ ਵਿਜ਼ੀਬਿਲਟੀ ਘੱਟ ਹੋਣ ਤੇ ਧੁੰਦ ਹੋਣ ਕਾਰਨ ਹਾਦਸਾ ਵਾਪਰਿਆ। ਕਾਰ ਦੇ ਬ੍ਰੇਕ ਲੱਗਣ ‘ਤੇ ਮੁੱਖ ਮੰਤਰੀ ਨੂੰ ਸਿਰ ਵਿਚ ਸੱਟ ਲੱਗੀ। ਉਨ੍ਹਾਂ ਦਾ ਮੁੱਢਲਾ ਇਲਾਜ ਕਰ ਦਿੱਤਾ ਗਿਆ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਠੀਕ ਹਨ।ਉਹ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਜੋ ਸੱਟ ਲੱਗੀ ਹੈ, ਉਹ ਜ਼ਿਆਦਾ ਗੰਭੀਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ –