Man was burnt with petrol : ਪਟਿਆਲਾ ਵਿੱਚ ਪ੍ਰੀਤ ਨਗਰ ਦੇ ਰਹਿਣ ਵਾਲੇ ਇੱਕ 20 ਸਾਲਾ ਨੌਜਵਾਨ ਦਾ ਉਸ ਦੀ ਪਤਨੀ ਨਾਲ ਝਗੜਾ ਹੋਣ ’ਤੇ ਉਸ ਦੇ ਸਾਂਢੂ ਨੇ ਸਾਲਿਆਂ ਨਾਲ ਮਿਲ ਕੇ ਪੈਟਰੋਲ ਪਾ ਕੇ ਸਾੜ ਦਿੱਤਾ, ਜਿਸ ਨਾਲ ਨੌਜਵਾਨ ਦਾ 50 ਫੀਸਦੀ ਸਰੀਰ ਝੁਲਸ ਗਿਆ। ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਂਚ ਵਿੱਚ ਲੱਗੀ ਤ੍ਰਿਪੜੀ ਪੁਲਿਸ ਨੇ ਦੋਸ਼ੀ ਸਾਂਢੂ ਮਹੇਸ਼ ਕੁਮਾਰ ਨਿਵਾਸੀ ਸਰਹਿੰਦ ਰੋਡ ਖਿਲਾਫ ਕੇਸ ਦਰਜ ਕੀਤਾ ਹੈ।
ਪੀੜਤ ਰਣਜੀਤ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ 13 ਸਤੰਬਰ ਨੂੰ ਪੇਕੇ ਤੋਂ ਵਾਪਿਸ ਆਈ ਸੀ। ਸ਼ਾਮ ਨੂੰ ਖਾਣਾ ਬਣਾਉਣ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਅਣਬਣ ਹੋ ਗਈ ਜਿਸ ’ਤੇ ਉਸ ਨੇ ਗੁੱਸੇ ਵਿੱਚ ਆਪਣੀ ਪਤਨੀ ਨੂੰ ਥੱਪੜ ਮਾਰ ਦਿੱਤਾ। ਇਸ ਦੌਰਾਨ ਉਸ ਦਾ ਸਾਂਢੀ ਘਰ ਆ ਗਿਆ ਅਤੇ ਉਸ ਨਾਲ ਮਾਰਕੁੱਟ ਕਰਕੇ ਉਸ ਦੀ ਪਤਨੀ ਨੂੰ ਨਾਲ ਲੈ ਗਿਆ। ਜਦੋਂ ਉਹ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਦੋਸ਼ੀ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਤੇਜ਼ਧਾਰ ਚੀਜ਼ ਨਾਲ ਉਸ ’ਤੇ ਹਮਲਾ ਕਰ ਦਿੱਤਾ। ਉਥੋਂ ਰਾਤ ਲਗਭਗ 11 ਵਜੇ ਉਹ ਵਾਪਿਸ ਆ ਗਿਆ। ਰਾਜਿੰਦਰਾ ਹਸਪਤਾਲ ਪਹੁੰਚ ਕੇ ਉਸ ਨੇ ਆਪਣਾ ਇਲਾਜ ਕਰਵਾਇਆ, ਜਿਥੇ ਉਸ ਦੇ ਹੱਥ ’ਤੇ 5 ਟਾਂਗੇ ਲਗਾਏ ਗਏ। ਰਾਤ ਸਾਢੇ 3-4 ਵਜੇ ਇਲਾਜ ਕਰਵਾ ਕੇ ਜਦੋਂ ਉਹ ਘਰ ਜਾ ਰਿਹਾ ਸੀ ਤਾਂ ਉਸ ਦਾ ਸਾਂਢੂ ਉਸ ਨੂੰ ਫਿਰ ਘਰ ਕੋਲ ਮਿਲ ਗਿਆ ਅਤੇ ਉਸ ਨੂੰ ਰਾਤ ਦੀ ਗੱਲ ਭੁਲਾਉਣ ਬਾਰੇ ਕਹਿ ਕੇ ਬਾਈਕ ’ਤੇ ਬੈਠ ਗਿਆ। ਉਥੇ ਲਿਜਾ ਕੇ ਦੋਸ਼ੀ ਉਸ ਦੀ ਪਤਨੀ, ਸਾਂਢੂ ਅਤੇ ਦੋ ਸਾਲਿਆਂ ਨਾਲ ਮਿਲ ਕੇ ਉਸ ਨਾਲ ਮਾਰਕੁੱਟ ਕਰਨ ਲੱਗਾ। ਉਸ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਉਥੋਂ ਉਹ ਭੱਜ ਨਿਕਲਿਆ। ਉਸ ਤੋਂ ਬਾਅਦ ਉਸ ਨੂੰ ਪਤਾ ਨਹੀਂ ਕਿ ਕਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ।
ਦੱਸਣਯੋਗ ਹੈ ਕਿ ਨੌਜਵਾਨ ਕੋਲ ਇਲਾਜ ਲਈ ਪੈਸੇ ਵੀ ਨਹੀਂ ਸਨ। ਉਸ ਦਾ ਇੱਕ ਦੋਸਤ ਉਸ ਦੇ ਨਾਲ ਦਿਨ-ਰਾਤ ਦੇਖਭਾਲ ਵਿੱਚ ਲੱਗਾ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਮਦਦ ਲਈ ਗੁਹਾਰ ਲਗਾਈ, ਜਿਸ ਤੋਂ ਬਾਅਦ ਸ਼ਹਿਰ ਵਿੱਚ ਬੇਸਹਾਰਾ ਮਰੀਜ਼ਾਂ ਦੀ ਸੇਵਾ ਕਰ ਰਹੀ ਹਿਊਮਨ ਵੈੱਲਫੇਅਰ ਕਲੱਬ ਨੇ ਪੀੜਤ ਦਾ ਇਲਾਜ ਕਰਨ ਦਾ ਜ਼ਿੰਮਾ ਚੁੱਕਿਆ ਹੈ।