Media Veteran Dr Sandeep Goyal appointed : ਪੰਜਾਬ ਸਰਕਾਰ ਵੱਲੋਂ ਮੀਡੀਆ ‘ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ। ਹਾਲ ਹੀ ਵਿਚ ਗਠਿਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ ਤੋਂ ਬਾਹਰ ਸੂਬੇ ਲਈ ਸੀ.ਐਸ.ਆਰ. ਫੰਡ ਅਕਰਸ਼ਿਤ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਸੀ.ਈ.ਓ. ਨੇ ਸਕੱਤਰ ਨੂੰ ਉਦਯੋਗ ਤੇ ਵਣਜ ਪੰਜਾਬ ਨੂੰ ਰਿਪੋਰਟ ਕਰਨੀ ਹੋਵੇਗੀ। ਦੱਸ ਦਈਏ ਕਿ ਡਾ. ਗੋਇਲ ਇਸ ਵੇਲੇ ਸਨੈਪ ਇੰਕ. ਦੇ ਇੰਡੀਆ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਅਤੇ ਇੰਡੀਅਨ ਇੰਸਟੀਚਿਊਟ ਆਫ ਹਿਊਮਨ ਬ੍ਰਾਂਡਜ਼ (ਆਈਆਈਐਚਬੀ) ਦੇ ਮੁੱਖ ਸਲਾਹਕਾਰ ਵੀ ਹਨ।
ਡਾ: ਸੰਦੀਪ ਗੋਇਲ ਸਥਾਨਕ ਸੇਂਟ ਜੋਨਜ਼ ਸਕੂਲ ਦੇ ਸਾਬਕਾ ਵਿਦਿਆਰਥੀ ਹਨ ਉਨ੍ਹਾਂ ਨੇ ਡੀਏਵੀ ਕਾਲਜ, ਚੰਡੀਗੜ੍ਹ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ.ਏ. (ਆਨਰਜ਼) ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਸੋਨੇ ਦੇ ਤਗਮੇ ਨਾਲ ਗ੍ਰੈਜੂੲਸ਼ਨ ਦੀ ਡਿਗਰੀ ਹਾਸਲ ਕੀਤੀ। ਉਹ ਹਾਰਵਰਡ ਬਿਜ਼ਨੈੱਸ ਸਕੂਲ ਦੇ ਸਾਬਕਾ ਵਿਦਿਆਰਥੀ ਵੀ ਰਹੇ ਹਨ। ਡਾ. ਗੋਇਲ 1990 ਦੇ ਅਖੀਰ ਵਿਚ ਐਡ ਏਜੰਸੀ ਰੈਡਫਿਊਜ਼ਨ ਦੇ ਪ੍ਰਧਾਨ ਵੀ ਰਹੇ। ਡਾ. ਗੋਇਲ ਨੇ ਪੰਜਾਬ ਸਰਕਾਰ ਵੱਲੋਂ ਸੀਐਸਆਰ ਅਥਾਰਟੀ ਦੀ ਅਗਵਾਈ ਲਈ ਚੁਣੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਨਵੀਂ ਜ਼ਿੰਮੇਵਾਰੀ ਦਾ ਸਵਾਗਤ ਕਰਦਿਆਂ ਵਧੀਕ ਮੁੱਖ ਸਕੱਤਰ (ਉਦਯੋਗ ਅਤੇ ਵਣਜ) ਸ਼੍ਰੀਮਤੀ ਵਿਨੀ ਮਹਾਜਨ, ਆਈਏਐਸ ਨੇ ਕਿਹਾ ਕਿ ਡਾ. ਗੋਇਲ ਦੇ ਪੰਜਾਬ ਸੀਐਸਆਰ ਅਥਾਰਟੀ ਦਾ ਪਹਿਲਾ ਸੀਈਓ ਨਿਯਕਤ ਹੋਣ ’ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ, ਜੋਕਿ ਇਕ ਪੇਸ਼ੇਵਰ ਵਜੋਂ ਅਤੇ ਇਕ ਉੱਦਮੀ ਵਜੋਂ, ਕਾਰਪੋਰੇਟ ਜਗਤ ਵਿਚ ਤਿੰਨ ਦਹਾਕਿਆਂ ਤੋਂ ਵਧ ਸਮਾਂ ਬਿਤਾ ਚੁੱਕੇ ਹਨ। ਉਨ੍ਹਾਂ ਕੋਲ ਸੌਖੀ ਪਹੁੰਚ, ਪੁਰਾਣੇ ਸਬੰਧਾਂ ਅਤੇ ਭਾਰਤ ਦੇ ਚੋਟੀ ਦੇ ਕਾਰਪੋਰੇਟਜ਼ ਤੱਕ ਪੇਸ਼ੇਵਰ ਪਹੁੰਚ ਦੇ ਕਾਰਨ ਨਵੀਂ ਗਠਿਤ ਅਥਾਰਟੀ ਦੀ ਅਗਵਾਈ ਕਰਨ ਲਈ ਉਚਿਤ ਯੋਗਤਾ ਮੌਜੂਦ ਹੈ।
ਪੰਜਾਬ ਰਾਜ ਸੀਐਸਆਰ ਸਬੰਧੀ ਇੰਡੀਆ ਇੰਕ ਦੀ ਤਰਜੀਹ ਸੂਚੀ ਵਿੱਚ ਬਹੁਤ ਪਿਛਲੇ ਸਥਾਨ ‘ਤੇ ਆਉਂਦਾ ਹੈ। ਰਾਜ ਨੂੰ ਦੇਸ਼ ਭਰ ਦੇ ਹੋਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਐਸਆਰ ਲਈ ਉਦਯੋਗਾਂ ਦੇ ਕੁੱਲ ਖਰਚੇ 42,467.23 ਕਰੋੜ ਰੁਪਏ ਵਿਚੋਂ ਸਿਰਫ 234.27 ਕਰੋੜ ਰੁਪਏ ਪ੍ਰਾਪਤ ਹੋਏ ਹਨ ਜੋ ਕਿ ਕੁੱਲ ਰਾਸ਼ੀ ਦਾ ਸਿਰਫ 0.55% ਬਣਦਾ ਹੈ। ਇਹ ਅੰਕੜੇ ਕੇਂਦਰੀ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਮੁਤਾਬਕ ਵਿੱਤੀ ਸਾਲ 2015-16 ਅਤੇ 2017-18 ਦੌਰਾਨ ਕੰਪਨੀਆਂ ਦੁਆਰਾ 30 ਜੂਨ, 2019 ਤੱਕ ਕੀਤੀ ਗਈ ਦਰਖਾਸਤ ‘ਤੇ ਅਧਾਰਤ ਹਨ ।