Millions of liters of liquor : ਭਾਰਤ-ਪਾਕਿ ਸਰਹੱਦ ਦੇ ਲਗਦੇ ਸਤਲੁਜ ਦਰਿਆ ਦੇ ਅੰਦਰ ਨਾਜਾਇਜ਼ ਸ਼ਰਾਬ ਮਾਫੀਆ ਨੇ ਲੱਖਾਂ ਲਿਟਰ ਕੱਚੀ ਦਾਰੂ ਤਿਰਪਾਲ ਅਤੇ ਹੋਰ ਚੀਜ਼ਾਂ ਵਿਚ ਲੁਕਾ ਕੇ ਰਖੀ ਹੋਈ ਹੈ। ਅੱਜਕਲ ਮੀਂਹ ਦਾ ਮੌਸਮ ਹੋਣ ਕਾਰਨ ਇਹ ਦਰਿਆ ਅੱਜਕਲ੍ਹ ਉਫਾਨ ’ਤੇ ਹੋਣ ਕਾਰਨ ਪੁਲਿਸ ਨੂੰ ਦਰਿਆ ਦੇ ਅੰਦਰ ਲੁਕਾ ਕੇ ਰਖੀ ਕੱਚੀ ਸ਼ਰਾਬ ਲੱਭਣ ਵਿਚ ਮੁਸ਼ਕਲ ਆ ਰਹੀ ਹੈ। ਬੀਤੇ ਦਿਨ ਵੀ ਪੁਲਿਸ ਨੇ ਨਦੀ ਤੋਂ ਕੱਚੀ ਸ਼ਰਾਬ ਫੜ੍ਹੀ ਹੈ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ਵਿਚ ਜਿਨ੍ਹਾਂ ਲੋਕਾਂ ਨੂੰ ਸਿਆਸੀ ਨੇਤਾਵਾਂ ਦਾ ਸਮਰਥਨ ਹੈ, ਉਹ ਹੁਣ ਵੀ ਕੱਚੀ ਸ਼ਰਾਬ ਚੋਰੀ-ਛਿਪੇ ਤਿਆਰ ਕਰਨ ਵਿਚ ਲੁਕੇ ਹਨ।
ਸਰਹੱਦੀ ਪਿੰਡ ਅਲੀਕੇ, ਭਾਨੇ ਵਾਲਾ, ਖੁੰਦਰ ਗੱਟੀ, ਚਾਂਦੀ ਵਾਲਾ ਤੇ ਗੱਟੀ ਰਾਜੋਕੇ ਦੇ ਕੁਝ ਨੌਜਵਾਨਾਂ ਨੇ ਦੱਸਿਆ ਕਿ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਨਾਲ ਲਗਭਗ 121 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਵੀ ਸਰਹੱਦੀ ਪਿੰਡਾਂ ਵਿਚ ਕੱਚੀ ਸ਼ਰਾਬ ਤਿਆਰ ਹੋਣਾ ਬੰਦ ਨਹੀਂ ਹੋਈ ਹੈ। ਜਿਨ੍ਹਾਂ ਲੋਕਾਂ ਨੂੰ ਸਿਆਸੀ ਸਮਰਥਨ ਹੈ, ਉਹ ਕੱਚੀ ਸ਼ਰਾਬ ਕੱਢ ਕੇ ਵੇਚ ਰਹੇ ਹਨ। ਕੋਵਿਡ-19 ਕਾਰਨ ਲੌਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਬੰਦ ਹੋਣ ’ਤੇ ਕੱਚੀ ਦਾਰੂ ਦੀ ਮੰਗ ਬਹੁਤ ਵਧ ਗਈ ਸੀ ਅੇਤ ਸਰਹੱਦੀ ਪਿੰਡਾਂ ਵਿਚ ਪੁਲਿਸ ਵੀ ਨਹੀਂ ਆਉਂਦੀ ਸੀ।