ਅੱਜ ਇਕੱਠੇ ਕਈ ਲੋਕਾਂ ਦੇ ਸਮਾਰਟ ਫੋਨ ‘ਤੇ ‘Emergency Alert’ ਦਾ ਮੈਸੇਜ ਆਇਆ ਤਾਂ ਪਹਿਲਾਂ ਤਾਂ ਸਮਝ ਹੀ ਨਹੀਂਆਇਆ ਕਿ ਸਰਕਾਰ ਕਿਸ ਗੱਲ ਦਾ ਅਲਰਟ ਕਰ ਰਹੀ ਹੈ। ਦਰਅਸਲ Emergency Alert ਦਾ ਮੈਸੇਜ ਆਉਣ ‘ਤੇ ਫੋਨ ਜ਼ੋਰ ਨਾਲ ਰਿੰਗ ਕਰ ਰਿਹਾ ਹੈ। ਫੋਨ ਦੀ ਤੇਜ਼ ਆਵਾਜ਼ ਸੁਣਕੇ ਯੂਜਰਸ ਘਬਰਾ ਗਏ। ਕਈ ਲੋਕਾਂ ਨੂੰ ਤਾਂ ਲੱਗਾ ਕਿ ਉਨ੍ਹਾਂ ਨਾਲ ਕੋਈ ਸਕੈਮ ਹੋ ਗਿਆ ਹੈ। ਇਹ ਐਮਰਜੈਂਸੀ ਅਲਰਟ ਦਾ ਮੈਸੇਜ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਹੈ। ਘਬਰਾਉਣ ਦੀ ਲੋੜ ਨਹੀਂ ਹੈ। ਇਹ ਸਿਰਫ ਇਕ ਟੈਸਟਿੰਗ ਸੀ। ਇਸ ਮੈਸੇਜ ਨੂੰ ਦੂਰਸੰਚਾਰ ਵਿਭਾਗ ਵੱਲੋਂ ਭੇਜਿਆ ਜਾ ਰਿਹਾ ਹੈ।
ਇਹ ਸੰਦੇਸ਼ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੁਆਰਾ ਲਾਗੂ ਕੀਤੇ ਜਾ ਰਹੇ ਆਲ ਇੰਡੀਆ ਐਮਰਜੈਂਸੀ ਅਲਰਟ ਸਿਸਟਮ ਦੀ ਜਾਂਚ ਕਰਨ ਲਈ ਭੇਜਿਆ ਗਿਆ ਹੈ। ਸਿਸਟਮ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਵਧਾਉਣਾ ਅਤੇ ਐਮਰਜੈਂਸੀ ਦੌਰਾਨ ਸਮੇਂ ਸਿਰ ਚੇਤਾਵਨੀਆਂ ਪ੍ਰਦਾਨ ਕਰਨਾ ਹੈ। ਇਹ ਇਕ ਐਮਰਜੈਂਸੀ ਟ੍ਰਾਇਲ ਮੈਸੇਜ ਹੈ। ਇਸ ਮੈਸੇਜ ਨੂੰ ਭੇਜਣ ਦੇ ਪਿੱਛੇ ਸਰਕਾਰ ਦਾ ਮਕਸਦ ਇਹ ਹੈ ਕਿ ਭੂਚਾਲ, ਹੜ੍ਹ ਜਾਂ ਫਿਰ ਕਿਸੇ ਵੀ ਐਮਰਜੈਂਸੀ ਦੌਰਾਨ ਲੋਕਾਂ ਨੂੰ ਅਲਰਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ : CM ਮਾਨ ਦਾ ਐਲਾਨ-‘ਸਰਕਾਰੀ ਸਕੂਲ ਦੇ ਬੱਚਿਆਂ ਦੀ ਵਰਦੀ ਪੇਂਡੂ ਮਹਿਲਾਵਾਂ ਕਰਨਗੀਆਂ ਤਿਆਰ’
ਹੜ੍ਹ, ਸੁਨਾਮੀ, ਤੂਫਾਨ ਜਾਂ ਕਿਸੇ ਹੋਰ ਕੁਦਰਤੀ ਆਫਤ ਵਰਗੀ ਸਥਿਤੀ ਵਿਚ ਲੋਕਾਂ ਨੂੰ ਤੁਰੰਤ ਅਲਰਟ ਕਰਨ ਲਈ ਇਹ ਟੈਸਟ ਮੈਸੇਜ ਭੇਜਿਆ ਜਾ ਰਿਹਾ ਹੈ ਯਾਨੀ ਐਮਰਜੈਂਸੀ ਅਲਰਟ, ਐਮਰਜੈਂਸੀ ਨੋਟੀਫਿਕੇਸ਼ਨ ਸਿਸਟਮ ਦਾ ਇਕ ਹਿੱਸਾ ਹੈ ਜਿਸਦਾ ਇਸਤੇਮਾਲ ਸਰਕਾਰ ਦੂਰਸੰਚਾਰ ਵਿਭਾਗ ਦੀ ਮਦਦ ਨਾਲ ਸਮਾਰਟੋਨ ਯੂਜਰਸ ਨੂੰ ਆਗਾਮੀ ਕੁਦਰਤੀ ਆਫਤ ਜਾਂ ਐਮਰਜੈਂਸੀ ਸਥਿਤੀ ਬਾਰੇ ਸੂਚਿਤ ਕਰਨ ਲਈ ਕਰ ਸਕਦੀ ਹੈ। ਐਮਰਜੈਂਸੀ ਅਲਰਟ ਨਾਲ ਲੋਕਾਂ ਨੂੰ ਪਹਿਲਾਂ ਤੋਂ ਜਾਂ ਆਫਤ ਦੌਰਾਨ ਸੁਚੇਤ ਕਰਕੇ ਉਨ੍ਹਾਂ ਦੀ ਜਾਨ ਬਚਾਉਣ ਵਿਚ ਮਦਦ ਮਿਲੇਗੀ। ਫਿਲਹਾਲ ਸਰਕਾਰ ਇਸ ਸਿਸਟਮ ਦੀ ਟੈਸਟਿੰਗ ਕਰ ਰਹੀ ਹੈ ਤੇ ਕਈ ਲੋਕਾਂ ਦੇ ਸਮਾਰਟਫੋਨ ‘ਤੇ ਇਸ ਤਰ੍ਹਾਂ ਦੇ ਅਲਰਟ ਭੇਜੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: