Minor girl was raped twice : ਫਤਿਹਗੜ੍ਹ ਸਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਰੇਲਵੇ ਸਟੇਸ਼ਨ ਤੋਂ ਇਕ ਨੌਜਵਾਨ ਨੂੰ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਹ 9 ਸਾਲ ਦੀ ਬੱਚੀ ਨੂੰ ਦਿੱਲੀ ਤੋਂ ਬਿਨਾਂ ਟਿਕਟ ਦੇ ਰੇਲਗੱਡੀ ਵਿਚ ਸਵਾਰ ਹੋਇਆ ਸੀ। ਉਸ ਨੇ ਗੱਡੀ ਦੇ ਟਾਇਲੈਟ ਵਿਚ ਬੱਚੀ ਨਾਲ ਦੋ ਵਾਰ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਬੱਚੀ ਦੀ ਹਾਲਤ ਜਦੋਂ ਵਿਗੜ ਗਈ ਤਾਂ ਉਹ ਉਸ ਨੂੰ ਲੈ ਕੇ ਇਥੇ ਉਤਰ ਗਿਆ। ਬੱਚੀ ਦੇਰੋਣ ਕਾਰਨ ਸ਼ੱਕ ਦੇ ਆਧਾਰ ’ਤੇ ਰੇਲਵੇ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਮੈਡੀਕਲ ਚੈਕਅਪ ਵਿਚ ਬੱਚੀ ਨਾਲ ਜਬਰ-ਜ਼ਨਾਹ ਦੀ ਪੁਸ਼ਟੀ ਹੋਈ ਹੈ।
ਦੋਸ਼ੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਪਿੰਡ ਬਸਤੀ ਨਵਾਬਪੁਰ ਨਿਵਾਸੀ 25 ਸਾਲਾ ਸੁਸ਼ੀਲ ਸੋਨੂੰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚੀ ਦਿੱਲੀ ਵਿਚ ਆਪਣੀ ਭੈਣ ਕੋਲ ਰਹਿੰਦੀ ਹੈ। 20 ਅਗਸਤ ਦੀ ਸਵੇਰੇ ਰਸਤਾ ਭਟਕ ਕੇ ਉਹ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਗਈ। ਉਥੇ ਸੁਸ਼ੀਲ ਸੋਨੂੰ ਨੇ ਉਸ ਨੂੰ ਵਰਗਲਾ ਕੇ ਕੋਲ ਖੜ੍ਹੀ ਜੈਨਗਰ ਤੋਂ ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਸ਼ਹੀਦ ਐਕਸਪ੍ਰੈੱਸ ਟ੍ਰੇਨ ਵਿਚ ਲੈ ਗਿਆ। ਇਸ ਤੋਂ ਬਾਅਦ ਟ੍ਰੇਨ ਦੇ ਟਾਇਲੈਟ ਵਿਚ ਅੰਦਰ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸੇ ਦੌਰਾਨ ਟ੍ਰੇਨ ਚੱਲ ਪਈ।
ਇਸ ਤੋਂ ਬਾਅਦ ਉਹ ਬੱਚੀ ਨੂੰ ਲੈ ਕੇ ਟ੍ਰੇਨ ਵਿਚ ਹੀ ਬੈਠਾ ਰਿਹਾ। ਰਸਤੇ ਵਿਚ ਚੱਲਦੀ ਟ੍ਰੇਨ ਵਿਚ ਉਸ ਨੂੰ ਮੁੜ ਟਾਇਲੈਟ ਵਿਚ ਲੈ ਗਿਆ ਅਤੇ ਦੁਬਾਰਾ ਜਬਰ-ਜ਼ਨਾਹ ਕੀਤਾ। ਦਰਦ ਹੋਣ ’ਤੇ ਉਸ ਨੇ ਬੱਚੀ ਨੂੰ ਟ੍ਰੇਨ ਵਿਚ ਉਪਰ ਵਾਲੀ ਸੀਟ ’ਤੇ ਸੌਣ ਲਈ ਲਿਟਾ ਦਿੱਤਾ। ਬੱਚੀ ਦੇ ਪੇਟ ਵਿਚ ਤੇਜ਼ ਦਰਦ ਹੋਣ ਲੱਗਾ ਤਾਂ ਉਹ ਰੌਣ ਲੱਗੀ। ਫੜੇ ਜਾਣ ਦੇ ਡਰੋਂ ਉਹ ਬੱਚੀ ਨੂੰ ਲੈ ਕੇ ਮੰਡੀ ਗੋਬਿੰਦਗੜ੍ਹ ਸਟੇਸ਼ਨ ’ਤੇ ਉਤਰ ਗਿਆ। ਰੌਂਦੀ ਹੋਈ ਬੱਚੀ ਦੇ ਨਾਲ ਬੱਚੀ ਨੂੰ ਦੇਖ ਕੇ ਗੈਂਗਮੈਨ ਨੇ ਰੇਲਵੇ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਪੁੱਛਗਿੱਛ ਵਿਚ ਪਹਿਲਾਂ ਤਾਂਨ ਨੌਜਵਾਨ ਨੇ ਖੁਦ ਨੂੰ ਬੱਚੀ ਦਾ ਰਿਸ਼ਤੇਦਾਰ ਦੱਸਿਆ ਪਰ ਬੱਚੀ ਨੇ ਦੱਸਿਆ ਕਿ ਉਹ ਉਸ ਦਾ ਰਿਸ਼ਤੇਦਾਰ ਨਹੀਂ ਹੈ ਅਤੇ ਉਸ ਨੂੰ ਦਿੱਲੀ ਤੋਂ ਲੈ ਕੇ ਆਇਆ ਹੈ। ਦਰਦ ਕਾਰਨ ਬੱਚੀ ਲਗਾਤਾਰ ਰੋ ਰਹੀ ਸੀ, ਇਸ ਲਈ ਪੁਲਿਸ ਉਸ ਨੂੰ ਚਾਈਲਡ ਕੇਅਰ ਹੋਮ ਲੈ ਗਈ। ਉਥੇ ਮਹਿਲਾ ਡਾਕਟਰ ਨੇ ਬੱਚੀ ਦਾ ਮੈਡੀਕਲ ਚੈੱਕਅਪ ਕਰਕੇ ਉਸ ਨਾਲ ਜਬਰ-ਜ਼ਨਾਹ ਦੀ ਪੁਸ਼ਟੀ ਕੀਤੀ। ਪੁਲਿਸ ਨੇ ਫਿਲਹਾਲ ਜ਼ੀਰੋ ਐਫਆਈਆਰ ਦਰਜ ਕੀਤੀ ਹੈ। ਕੇਸ ਅੱਗੇ ਦੀ ਜਾਂਚ ਲਈ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਨੂੰ ਸੌਂਪਿਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਬੱਚੀ ਨੂੰ ਮੰਡੀ ਗੋਬਿੰਦਗੜ੍ਹ ਤੋਂ ਵਾਪਿਸ ਦਿੱਲੀ ਲਿਜਾਣ ਦੀ ਫਿਰਾਕ ਵਿਚ ਸੀ ਪਰ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ। ਦੂਜੇ ਪਾਸੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਐਚਐਸ ਮਹਿਮੀ ਦਾ ਕਹਿਣਾ ਹੈ ਕਿ ਬੱਚੀ ਅਜੇ ਸਹਿਮੀ ਹੋਈ ਹੈ। ਉਹ ਕਦੇ ਦਿੱਲੀ ਤਾਂ ਕਦੇ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਦੱਸ ਰਹੀ ਹੈ। ਸਹੀ ਪਾਤ ਲਗਾਉਣ ਲਈ ਦਿੱਲੀ ਚਾਈਲਡ ਕੇਅਰ ਹੋਮ ਗਰੁੱਪ ਨੂੰ ਵੀ ਫੋਟੋ ਭੇਜੀ ਗਈ ਹੈ। ਕੋਵਿਡ-19 ਕਾਰਨ ਅਜੇ ਬੱਚੀ ਤੋਂ ਜ਼ਿਆਦਾ ਪੁੱਛਗਿੱਛ ਨਹੀਂ ਕੀਤੀ ਜਾ ਰਹੀ। ਕੋਰੋਨਾ ਰਿਪੋਰਟ ਆਉਣ ਤੱਕ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰਖਿਆ ਹੈ।