ਜਲੰਧਰ :ਸਿੱਖਿਆ ਵਿਭਾਗ ਵੱਲੋਂ ਪਹਿਲੀ ਵਾਰ ਵਿਦਿਆਰਥੀਆਂ ਦੀ ਜਾਣਕਾਰੀ ਦਾ ਮੁਲਾਂਕਣ ਕਰਨ ਲਈ ਮੌਕ ਟੈਸਟ ਰਾਹੀਂ ਕੀਤੀ ਜਾਵੇਗਾ, ਜਿਸਵਿਚ ਪਹਿਲੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾ ਹਰੇਕ ਵਿਸ਼ੇ ਵਿਚ ਜਾਣਕਾਰੀ ਪਰਖੀ ਜਾਵੇਗੀ, ਤਾਂਜੋ ਪਤਾ ਲਗਇਆ ਜਾਸਕੇ ਕਿ ਬੱਚਿਆਂ ਨੂੰ ਕਿਤਾਬੀ ਜਾਣਕਾਰੀ ਦੇ ਨਾਲ-ਨਾਲ ਵਿਸ਼ੇ ਦੀ ਡੂੰਘਾਈ ਨਾਲ ਜਾਣਕਾਰੀ ਹੈ ਜਾਂ ਨਹੀਂ। ਇਸ ਦਾ ਉਦੇਸ਼ ਬੱਚਿਆਂ ਵਿਚ ਕਿਤਾਬੀ ਜਾਣਕਾਰੀ ਦੀ ਬਜਾਏ ਵਿਸ਼ੇ ਦੀ ਸਮਝਅਤੇ ਪ੍ਰੈਕਟੀਕਲ ਨਾਲੇਜ ਦੇਣਾ ਹੈ। ਇਹ ਜਾਣਨ ਲਈ ਸਿੱਖਿਆ ਵਿਭਾਗ ਵੱਲੋਂ ਛੇਤੀ ਹੀ ਅਚੀਵਮੈਂਟ ਸਰਵੇਅ ਕੀਤਾ ਜਾਵੇਗਾ।
ਇਸ ਸਰਵੇਅ ਵਿਚ ਅਗਸਤ ਵਿਚ ਕੁਇਜ਼, ਸਤੰਬਰ ਵਿਚ ਪਹਿਲਾ ਮੌਕ ਟੈਸਟ, ਅਕਤੂਬਰ ਵਿਚ ਦੂਸਰਾਅਤੇ ਨਵੰਬਰ ਵਿਚ ਤੀਸਰਾ ਮੌਕ ਟੈਸਟ ਹੋਵੇਗਾ। ਸਾਰੀ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਰਕਸ਼ੀਟ ਅਤੇ ਲਰਨਿੰਗ ਮਟੀਰੀਅਲ ਤੱਕ ਭੇਜਿਆ ਜਾਵੇਗਾ। ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ‘ ਦੀ ਸਾਰੀ ਟੀਮ, ਜ਼ਿਲਾ ਮੈਂਟਰ ਅਤੇ ਬਲਾਕ ਮੈਂਟਰ ਹੁਣੇ ਤੋਂ ਬੱਚਿਆਂ ਦੀ ਤਿਆਰੀ ਕਰਵਾਉਣ ਵਿਚ ਲੱਗ ਗਏ ਹਨ। ਇਸ ਸਬੰਧੀ ਉਹ ਲਗਾਤਾਰ ਅਧਿਆਪਕਾਂ ਨਾਲ ਵੀ ਸੰਪਰਕ ਵਿਚ ਹਨ।
ਜ਼ਿਲਾ ਮੈਂਟੋਰ ਚੰਦਰਸ਼ੇਖਰ ਦਾ ਇਸ ਬਾਰੇ ਕਹਿਣਾ ਹੈ ਕਿ ਇਸ ਨਾਲ ਬੱਚਿਆਂ ‘ਚ ਰੱਟਾ ਲਗਾਉਣ ਦੀ ਪ੍ਰਣਾਲੀ ਖਤਮ ਹੋਵੇਗੀ ਅਤੇ ਉਨ੍ਹਾਂ ਨੂੰ ਵਿਸ਼ੇ ਦੀ ਜਾਣਕਾਰੀ ਰਹੇਗੀ। ਇਸੇ ਆਧਾਰ ‘ਤੇ ਬੱਚਿਆਂ ਦਾ ਮੁਲਾਂਕਣ ਕਰਨ ਦੇ ਉਦੇਸ਼ ਨਾਲ ਹੀ ਉਹ ਪੰਜਾਬ ਅਚੀਵਮੈਂਟ ਸਰਵੇਅ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਹੂਲਤ ਲਈ ਕਲਾਸਾਂ ਨਾਲ ਜੁੜੇ ਹਰੇਕ ਵਿਸ਼ੇ ਦੇ ਲੈਕਚਰ ਨੋਟਸ, ਲਰਨਿੰਗ ਮਟੀਰੀਅਲ ਨੂੰ ਐਜੂਕੇਅਰ ਐਪ ਵਿਚ ਅਪਲੋਡ ਕੀਤਾ ਗਿਆ ਹੈ। ਇਥੋਂ ਕੋਈ ਵੀ ਬੱਚਾ ਆਪਣੇ ਨਾਲ ਜੁੜੇ ਵਿਸ਼ੇ ਅਤੇ ਵਿਸ਼ੇਸ਼ ਕੋਰਸ ਮਟੀਰੀਅਲ ਹਾਸਿਲ ਕਰ ਸਕਦਾ ਹੈ।