ਮੋਹਾਲੀ ਦੇ ਸੈਕਟਰ-66 ਦੇ ਰਹਿਣ ਵਾਲੇ ਰੋਬਿਨ ਸਿੰਘ ਨੇ ਰੋਹਤ ‘ਚ ਹੋਣ ਵਾਲੀ ਗਰੈਪਲਿੰਗ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ 2023 ‘ਚ ਸੋਨ ਤਮਗਾ ਜਿੱਤਿਆ ਹੈ। ਰੌਬਿਨ ਨੂੰ ਨਵੰਬਰ ਵਿੱਚ ਮਾਸਕੋ ਵਿੱਚ ਹੋਣ ਵਾਲੀ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਚੁਣਿਆ ਗਿਆ ਹੈ। ਰੌਬਿਨ ਇਸ ਤੋਂ ਪਹਿਲਾਂ ਤਿੰਨ ਵਾਰ ਨੈਸ਼ਨਲ ਚੈਂਪੀਅਨ ਬਣ ਚੁੱਕਾ ਹੈ। ਉਹ ਆਪਣੀ ਕਾਮਯਾਬੀ ਦਾ ਪੂਰਾ ਸਿਹਰਾ ਕੋਚ ਰੋਹਿਤ ਕੰਵਰ ਨੂੰ ਦਿੰਦਾ ਹੈ।
ਰੌਬਿਨ ਨੇ ਦੱਸਿਆ ਕਿ ਉਹ ਪਿਛਲੇ 7 ਸਾਲਾਂ ਤੋਂ ਕੋਚ ਰੋਹਿਤ ਤੋਂ ਸਿਖਲਾਈ ਲੈ ਰਿਹਾ ਹੈ। ਰੌਬਿਨ ਦੇ ਕੋਚ ਨੇ ਦੱਸਿਆ ਕਿ ਰੌਬਿਨ ਬਹੁਤ ਮਿਹਨਤੀ ਅਤੇ ਹੋਨਹਾਰ ਖਿਡਾਰੀ ਹੈ। ਉਸ ਨੇ ਹਮੇਸ਼ਾ ਪੂਰੀ ਲਗਨ ਨਾਲ ਟ੍ਰੇਨਿਗ ਕੀਤੀ ਹੈ। ਸਿਖਲਾਈ ਵਿੱਚ ਕਦੇ ਵੀ ਆਲਸ ਨਹੀਂ ਦਿਖਾਈ। ਸੀਨੀਅਰ ਨੈਸ਼ਨਲ ਗਰੈਪਲਿੰਗ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਰੌਬਿਨ ਸਿੰਘ ਨੇ 92 ਕਿਲੋ ਭਾਰ ਵਰਗ ਵਿੱਚ 5 ਮੈਚ ਜਿੱਤੇ।
ਇਹ ਵੀ ਪੜ੍ਹੋ : ਭਾਰਤ ਦਾ ਕੈਨੇਡਾ ਨੂੰ ਤਕੜਾ ਝਟਕਾ, 40 ਡਿਪਲੋਮੈਟਿਕ ਸਟਾਫ ਨੂੰ ਵਾਪਸ ਬੁਲਾਉਣ ਲਈ ਕਿਹਾ
ਪਹਿਲਾ ਮੈਚ ਯੂਪੀ ਨਾਲ, ਦੂਜਾ ਮੈਚ ਦਿੱਲੀ ਨਾਲ, ਤੀਜਾ ਮੈਚ ਹਿਮਾਚਲ ਨਾਲ, ਚੌਥਾ ਮੈਚ ਰਾਜਸਥਾਨ ਨਾਲ ਅਤੇ ਪੰਜਵਾਂ ਮੈਚ ਹਰਿਆਣਾ ਨਾਲ ਸੀ। ਜਿਸ ਨੂੰ ਜਿੱਤ ਕੇ ਰੌਬਿਨ ਨੇ ਸੋਨ ਤਗਮਾ ਜਿੱਤਿਆ। ਰੌਬਿਨ ਨੇ ਕਿਹਾ ਕਿ ਨੈਸ਼ਨਲ ਚੈਂਪੀਅਨਸ਼ਿਪ ਤੋਂ ਬਾਅਦ ਹੁਣ ਉਹ ਵਿਸ਼ਵ ਚੈਂਪੀਅਨਸ਼ਿਪ ਲਈ ਤਿਆਰ ਹੈ। ਉਸ ਨੇ ਕਿਹਾ ਕਿ ਉਸ ਦਾ ਸੁਪਨਾ ਦੇਸ਼ ਲਈ ਸੋਨ ਤਗਮਾ ਜਿੱਤ ਕੇ ਆਪਣੇ ਕੋਚ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਵੀ ਮਾਣ ਵਧਾਉਣਾ ਹੈ। ਇਸ ਦੇ ਲਈ ਉਹ ਸਖਤ ਮਿਹਨਤ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: