Mourning in the wedding house : ਮਮਦੋਟ ਵਿਖੇ ਉਸ ਵੇਲੇ ਨਵੀਂ ਨੂੰਹ ਲਿਆਉਣ ਦੇ ਚਾਅ ਵਿਚ ਖੁਸ਼ੀਆਂ ਮਨਾ ਰਹੇ ਵਿਆਹ ਵਾਲੇ ਘਰ ਵਿਚ ਮਾਤਮ ਛਾ ਗਿਆ ਜਦੋਂ ਰਾਤ ਨੂੰ ਲਾੜੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਘਟਨਾ ਮਮਦੋਟ ਤੋਂ ਸੱਤ ਕਿਲੋਮੀਟਰ ਦੂਰ ਪਿੰਡ ਕੜ੍ਹਮਾ ਦੀ ਹੈ, ਜਿਥੇ ਬੀਤੇ ਦਿਨ ਹੀ ਉਸ ਦੇ ਸਹੂਰੇ ਪਰਿਵਾਰ ਵਾਲੇ ਸ਼ਗਨ ਲਗਾ ਕੇ ਗਏ ਸਨ ਤੇ ਅੱਜ ਲਾੜੇ ਨੇ ਘੋੜੀ ਚੜ੍ਹ ਕੇ ਆਪਣੀ ਲਾੜੀ ਨੂੰ ਲੈਣ ਲਈ ਬਾਰਾਤ ਲੈ ਕੇ ਜਾਣਾ ਸੀ ਤੇ ਰਾਤ ਨੂੰ ਛੁਰੀਆਂ ਵਾਲੇ ਪੱਖੇ ਤੋਂ ਲਾੜੇ ਨੂੰ ਕਰੰਟ ਲੱਗ ਗਿਆ ਅਤੇ ਇਹ ਮੰਦਭਾਗੀ ਘਟਨਾ ਵਾਪਰ ਗਈ। ਇਸ ਬਾਰੇ ਪਤਾ ਲੱਗਦੇ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ।
ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਵਿਆਹ ਵਾਲੇ ਘਰ ਵਿਚ ਲਾੜੇ ਮੋਨੂੰ ਕਪਾਹੀ ਸਣੇ ਸਾਰਾ ਪਰਿਵਾਰ ਸਵੇਰੇ ਬਾਰਾਤ ਲਿਜਾਣ ਦੀ ਖੁਸ਼ੀ ਵਿਚ ਸੌਣ ਦੀ ਤਿਆਰੀ ਕਰ ਰਿਹਾ ਸੀ। ਪੱਖੇ ਦੀ ਹਵਾ ਘੱਟ ਹੋਣ ਕਰਕੇ ਲਾੜੇ ਨੇ ਪੱਖੇ ਨੂੰ ਆਪਣਏ ਵੱਲ ਘੁਮਾਉਣ ਦੀ ਕੋਸ਼ਿਸ਼ ਕੀਤੀ ਤਾਂ ਪੈਰ ਬਿਜਲੀ ਵਾਲੇ ਜੋੜਾਂ ਦੇ ਉਪਰ ਆ ਗਿਆ ਅਤੇ ਉਸ ਨੂੰ ਕਰੰਟ ਲੱਗਾ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਦੱਸਣਯੋਗ ਹੈ ਕਿ ਬੀਤੇ ਦਿਨ ਹੀ ਉਸ ਨੂੰ ਲੜਕੀ ਵਾਲੇ ਸ਼ਗਨ ਲਗਾ ਕੇ ਗਏ ਸਨ ਅਤੇ ਅੱਜ ਹੀ ਪਰਿਵਾਰ ਨੇ ਬਾਰਾਤ ਲੈ ਕੇ ਗਿਆਰਾਂਵਜੇ ਜਲਾਲਾਬਾਦ ਨੂੰ ਰਵਾਨਾ ਹੋਣਾ ਸੀ ਕ ਅੱਧੀ ਰਾਤ ਨੂੰ ਖੁਸ਼ੀ ਦਾ ਮਾਹੌਲ ਗਮ ਵਿਚ ਬਦਲ ਗਿਆ। ਨੌਜਵਾਨ ਪੁੱਤਰ ਦੀ ਪਈ ਲਾਸ਼ ਦੇਖ ਕੇ ਪਰਿਵਾਰਕ ਮੈਂਬਰਾਂਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।