ਗੈਂਗਸਟਰ ਲਾਰੈਂਸ ਹੁਣ ਮੁਕਤਸਰ ਪੁਲਿਸ ਦੇ ਸ਼ਿਕੰਜੇ ਵਿਚ ਆ ਗਿਆ ਹੈ। ਲਾਰੈਂਸ ਨੂੰ ਵੀਰਵਾਰ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਮੁਕਤਸਰ ਪੁਲਿਸ ਨੇ ਉਸਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।
ਉਸ ਤੋਂ ਦੋ ਸਾਲ ਪਹਿਲਾਂ ਮਲੋਟ ਵਿੱਚ ਫਾਇਨਾਂਸਰ ਕਤਲ ਕੇਸ ਵਿੱਚ ਮਲੋਟ ਵਿੱਚ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਜ਼ਿੰਮੇਵਾਰੀ ਲਈ ਸੀ। ਲਾਰੈਂਸ ਨੂੰ ਮਲੌਟ ਦੀ ਮਾਨਯੋਗ ਅਦਾਲਤ ਦੇ ਜੱਜ ਮੈਡਮ ਦਿਲਸ਼ਾਦ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਲਾਰੈਂਸ ਦਾ ਪੁਲਿਸ ਵਲੋਂ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਵੀ ਜਿਸ ਦੇ ਚਲਦੇ ਅਦਾਲਤ ਨੇ 7 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ
22 ਅਕਤੂਬਰ 2020 ਨੂੰ ਮਲੋਟ ਦੇ ਪਿੰਡ ਔਲਖ ਵਿੱਚ ਫਾਈਨਾਂਸਰ ਰਣਜੀਤ ਸਿੰਘ ਉਰਫ਼ ਰਾਣਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ ਉਸ ਦੀ ਗਰਭਵਤੀ ਪਤਨੀ ਰਾਜਵੀਰ ਕੌਰ ਦਵਾਈ ਲੈਣ ਲਈ ਹਸਪਤਾਲ ਗਈ ਹੋਈ ਸੀ।
ਹਸਪਤਾਲ ਪਹੁੰਚਦੇ ਹੀ ਸਵਿਫਟ ਕਾਰ ‘ਚ ਸਵਾਰ 4 ਬਦਮਾਸ਼ਾਂ ਨੇ ਰਾਣਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਦੇ ਚਾਰ ਘੰਟੇ ਬਾਅਦ ਸੋਸ਼ਲ ਮੀਡੀਆ ‘ਤੇ ਗੈਂਗਸਟਰ ਲਾਰੈਂਸ ਦੇ ਨਾਂ ‘ਤੇ ਪੋਸਟ ਪਾਈ ਗਈ, ਜਿਸ ਵਿੱਚ ਲਾਰੈਂਸ ਦੇ ਸਾਥੀ ਗੁਰਲਾਲ ਬਰਾੜ ਦੇ ਕਤਲ ਵਿੱਚ ਰਾਣਾ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ।
ਇਹ ਵੀ ਪੜ੍ਹੋ : ਐਨਕਾਊਂਟਰ ਤੋਂ ਪਹਿਲਾਂ ਗੈਂਗਸਟਰਾਂ ਨੇ ਤੋੜ ਦਿੱਤੇ ਸੀ ਆਪਣੇ ਮੋਬਾਇਲ, ਪੁਲਿਸ ਨੇ ਬਰਾਮਦ ਕਰ ਫੋਰੈਂਸਿਕ ਜਾਂਚ ਲਈ ਭੇਜੇ
ਲਾਰੈਂਸ ਗੈਂਗ ਨੇ ਕਤਲ ਤੋਂ ਬਾਅਦ ਫੋਟੋ ਪੋਸਟ ਕੀਤੀ, ਜਿਸ ਵਿੱਚ ਫਾਈਨਾਂਸਰ ਰਾਣਾ ਨੂੰ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦਾ ਕਰੀਬੀ ਦਿਖਾਇਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਜਾਂਚ ਵਿੱਚ ਮੰਨਿਆ ਜਾ ਰਿਹਾ ਸੀ ਕਿ ਰਾਣਾ ਦਾ ਕਤਲ ਲਾਰੈਂਸ ਅਤੇ ਬੰਬੀਹਾ ਗੈਂਗ ਵਿਚਾਲੇ ਚੱਲ ਰਹੀ ਗੈਂਗਵਾਰ ਦਾ ਨਤੀਜਾ ਹੈ। ਜਿਹੜੇ ਗੁਰਲਾਲ ਬਰਾੜ ਦੇ ਕਤਲ ਦਾ ਇਹ ਬਦਲਾ ਦੱਸਿਆ ਗਿਆ, ਉਸ ਦਾ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: