Nabha Sadar Police : ਨਾਭਾ ਥਾਣਾ ਸਦਰ ਪੁਲਸ ਵੱਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਵਰਿੰਦਰ ਸਿੰਘ ਬਿੱਟੂ ਖ਼ਿਲਾਫ਼ ਕੀਤਾ ਧਾਰਾ 353,186 ਅਤੇ 506 ਅਧੀਨ ਕੀਤਾ ਮਾਮਲਾ ਦਰਜ ਕੀਤਾ ਗਿਆ ਹੈ।
ਵਣ ਵਿਭਾਗ ਅਧਿਕਾਰੀ ਬੰਟੀ ਸਿੰਘ ਦੇ ਬਿਆਨਾਂ ‘ਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪੈਦਾ ਕਰਨ ਅਤੇ ਦੁਰਵਿਵਹਾਰ ਖ਼ਿਲਾਫ਼ ਕੀਤਾ ਮਾਮਲਾ ਦਰਜ ਕੀਤਾ ਗਿਆ ਹੈ। ਵਰਿੰਦਰ ਸਿੰਘ ਬਿੱਟੂ ਖਿਲਾਫ ਵਣ ਵਿਭਾਗ ਦੀ ਮਨਜ਼ੂਰੀ ਬਿਨਾਂ ਲਗਾਏ ਗਏ ਫਲੈਕਸ ਨੂੰ ਉਤਾਰਨ ਗਏ ਮੁਲਾਜ਼ਮਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਬੋਲਣ ਦਾ ਹੈ ਦੋਸ਼ ਲਗਾਇਆ ਗਿਆ ਹੈ। ਵਰਿੰਦਰ ਸਿੰਘ ਬਿੱਟੂ ਨਾਭਾ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਲਈ ਸੰਭਾਵੀ ਉਮੀਦਵਾਰ ਹਨ।