nachchatar latest song dara:ਪੰਜਾਬੀ ਗਾਇਕ ਨਛੱਤਰ ਗਿੱਲ ਆਪਣੇ ਨਵੇਂ ਗੀਤ ਗ੍ਰੇਟ ਦਾਰਾ ਸਿੰਘ (Great Dara Singh) ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੇ ਨੇ । ਇਹ ਗੀਤ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਹੈ ਜਿਸ ਨੂੰ ਉਨ੍ਹਾਂ ਨੇ ਪੰਜਾਬ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕਰ ਵਾਲੇ ਦਾਰਾ ਸਿੰਘ ਨੂੰ ਸਰਮਰਪਿਤ ਕੀਤਾ ਹੈ ।
ਇਸ ਗੀਤ ਦੇ ਬੋਲ ਬਲਬੀਰ ਸਿੰਘ ਰੰਧਾਵਾ (Balbir Singh Randhawa) ਨੇ ਲਿਖੇ ਨੇ । ਇਸ ਗੀਤ ਨੂੰ ਸੰਗੀਤ ਦਿੱਤਾ ਹੈ Amdad Ali ਨੇ । ਗੀਤਾ ਦਾ ਵੀਡੀਓ ਦਾਰਾ ਸਟੂਡੀਓ ਚ ਹੀ ਸ਼ੂਟ ਹੋਇਆ ਹੈ । ਗਾਣੇ ਦੇ ਵੀਡੀਓ ‘ਚ ਦਾਰਾ ਸਿੰਘ ਦੀ ਰੈਸਲਿੰਗ ਤੇ ਫ਼ਿਲਮਾਂ ‘ਚ ਕੀਤੀ ਅਦਾਕਾਰੀ ਨੂੰ ਵੀ ਪੇਸ਼ ਕੀਤਾ ਗਿਆ ਹੈ ।
ਇਸ ਗੀਤ ਨੂੰ ਟੀਸੀਰੀਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।‘ਰੁਸਤਮ-ਏ-ਹਿੰਦ’, ‘ਰੁਸਤਮ-ਏ-ਪੰਜਾਬ’ ਅਤੇ ‘ਵਰਲਡ ਚੈਂਪੀਅਨ’ ਵਰਗੇ ਖ਼ਿਤਾਬ ਆਪਣੇ ਨਾਂ ਕਰਨ ਵਾਲਾ ਦਾਰਾ ਸਿੰਘ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਧਰਮੂਚੱਕ ਦੇ ਰਹਿਣ ਵਾਲੇ ਪਿਤਾ ਸੂਰਤ ਸਿੰਘ ਰੰਧਾਵਾ ਤੇ ਮਾਤਾ ਬਲਵੰਤ ਕੌਰ ਦੇ ਘਰ 19 ਨਵੰਬਰ 1928 ਹੋਇਆ ਸੀ । ਦਾਰਾ ਸਿੰਘ ਨੇ ਲਗਪਗ 34 ਪੰਜਾਬੀ ਅਤੇ ਲਗਪਗ 200 ਹਿੰਦੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਸਨ । ਇਸ ਤੋਂ ਇਲਾਵਾ ਉਨ੍ਹਾਂ ਟੀਵੀ ਜਗਤ ‘ਚ ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ। ਉਨ੍ਹਾਂ ਨੇ 60 ਸਾਲ ਦੀ ਉਮਰ ‘ਚ ਟੀਵੀ ਸ਼ੋਅ ‘ਰਾਮਾਇਣ’ ‘ਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ । ਦਾਰਾ ਸਿੰਘ ਆਖ਼ਰੀ ਵਾਰ ਇਮਤਿਆਜ਼ ਅਲੀ ਦੀ 2007 ‘ਚ ਰਿਲੀਜ਼ ਹੋਈ ਫ਼ਿਲਮ ‘ਜਬ ਵੀ ਮੇਟ’ ਵਿੱਚ ਕਰੀਨਾ ਕਪੂਰ ਦੇ ਦਾਦੇ ਦੇ ਰੋਲ ਵਿੱਚ ਨਜ਼ਰ ਆਏ ਸਨ ।
ਤੁਹਾਨੂੰ ਦੱਸ ਦੇਈਏ ਲਾਕਡਾਊਨ ਦੇ ਚਲਦੇ ਰਾਮਾਇਣ ਨੂੰ ਫਿਰ ਇੱਕ ਵਾਰ ਦੂਰਦਰਸ਼ਨ ਤੇ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੌਰਾਨ ਸ਼ੁਰੂਆਤ ਦੇ ਵਿੱਚ ਦੂਰਦਰਸ਼ਨ ਤੇ ਰਾਮਾਇਣ ਦੀ ਟੀਆਰਪੀ ਖੂਬ ਵੱਧ ਗਈ ਸੀ ਅਤੇ ਇਹ ਹੀ ਨਹੀਂ ਸੋਸ਼ਲ ਮੀਡੀਆ ਤੇ ਵੀ ਰਾਮਾਇਣ ਦੀਆਂ ਕਈ ਅਣਕਹੀਆਂ ਗੱਲਾਂ ਵੀ ਸਾਹਮਣੇ ਆਈਆਂ ਅਤੇ ਲੋਕਾਂ ਦਾ ਰਾਮਾਇਣ ਵੱਲ ਕ੍ਰੇਜ ਦੇਖਦੇ ਹੀ ਬਣਦਾ ਸੀ। ਜਿਸ ਤੋਂ ਬਾਅਦ ਹੁਣ ਰਾਮਾਇਣ ਸਟਾਰ ਪਲੱਸ ਤੇ ਵੀ ਸ਼ੁਰੂ ਹੋ ਗਈ ਹੈ ਅਤੇ ਜੋ ਕਿ ਉੱਥੇ ਵੀ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ ਅਤੇ ਲੋਕ ਇਸ ਨੂੰ ਫਿਰ ਉਹ ਹੀ ਪੂਰੇ ਚਾਅ ਨਾਲ ਵੇਖਦੇ ਹਨ।