ਹਰਿਆਣਾ ਦੇ ਨਾਰਨੌਲ ਦੇ ਵਸਨੀਕ ਨਵਨੀਤ ਸਿੰਘ ਉਰਫ ਨਵੀ ਸਿੰਘ ਨੇ ਨਵੀਂ ਦਿੱਲੀ ਵਿਖੇ ਬਾਡੀ ਬਿਲਡਿੰਗ ਸਪੋਰਟਸ ਐਸੋਸੀਏਸ਼ਨ ਵੱਲੋਂ ਕਰਵਾਏ ਮਿਸਟਰ ਇੰਡੀਆ ਮੁਕਾਬਲੇ ਦਾ ਖਿਤਾਬ ਜਿੱਤ ਕੇ ਇਲਾਕੇ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਹੁਣ ਨਵੀ ਸਿੰਘ 27 ਅਕਤੂਬਰ ਤੋਂ ਥਾਈਲੈਂਡ ਵਿੱਚ ਹੋਣ ਵਾਲੇ ਮਿਸਟਰ ਯੂਨੀਵਰਸ ਮੁਕਾਬਲੇ ਵਿੱਚ ਹਿੱਸਾ ਲਵੇਗਾ। ਉਸ ਦੀ ਇਸ ਪ੍ਰਾਪਤੀ ‘ਤੇ ਕਈ ਲੋਕਾਂ ਨੇ ਉਸ ਨੂੰ ਵਧਾਈ ਦਿੱਤੀ ਹੈ। ਉਹ ਨਾਰਨੌਲ ਦੇ ਜਿਮ ਵਿੱਚ ਹੀ ਅਭਿਆਸ ਕਰਦਾ ਹੈ।
ਮੁਹੱਲਾ ਮਿਸ਼ਰਵਾੜਾ ਦਾ ਰਹਿਣ ਵਾਲਾ 26 ਸਾਲਾ ਨਵਨੀਤ ਸਿੰਘ ਨਈ ਸਰਾਏ ਸਥਿਤ ਹੈਲਥ ਮੰਤਰ ਜਿੰਮ ਵਿੱਚ ਸਵੇਰੇ 2 ਘੰਟੇ ਅਤੇ ਸ਼ਾਮ ਨੂੰ 2 ਘੰਟੇ ਅਭਿਆਸ ਕਰਦਾ ਹੈ। ਬਾਡੀ ਬਿਲਡਿੰਗ ਸਪੋਰਟਸ ਐਸੋਸੀਏਸ਼ਨ ਵੱਲੋਂ 2 ਅਕਤੂਬਰ ਨੂੰ ਨਵੀਂ ਦਿੱਲੀ ਦੇ ਮਯੂਰ ਵਿਹਾਰ ਵਿੱਚ ਮਿਸਟਰ ਇੰਡੀਆ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਦੇਸ਼ ਭਰ ਦੇ ਕਈ ਬਾਡੀ ਬਿਲਡਰਾਂ ਨੇ ਭਾਗ ਲਿਆ।
ਨਵੀ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 5 ਫੁੱਟ 7 ਇੰਚ ਤੋਂ ਘੱਟ ਕੱਦ ਵਾਲੇ ਅਤੇ 5 ਫੁੱਟ 7 ਇੰਚ ਤੋਂ ਵੱਧ ਕੱਦ ਵਾਲੇ ਵਿਅਕਤੀਆਂ ਦੇ ਵੱਖਰੇ-ਵੱਖਰੇ ਮੁਕਾਬਲੇ ਕਰਵਾਏ ਗਏ। ਦੋਵਾਂ ਮੁਕਾਬਲਿਆਂ ਦੇ ਜੇਤੂਆਂ ਦੇ ਫਾਈਨਲ ਮੁਕਾਬਲੇ ਹੋਏ। ਇਸ ਮੁਕਾਬਲੇ ‘ਚ ਉਸ ਨੇ ਫਿਟਨੈੱਸ ਮਾਡਲ ਵਜੋਂ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਫਾਈਨਲ ਵਿੱਚ ਦੋਵਾਂ ਹਾਈਟਸ ਵਿੱਚ ਇੱਕ-ਇੱਕ ਬਾਡੀ ਬਿਲਡਰ ਚੁਣਿਆ ਗਿਆ। ਇਸ ਤੋਂ ਬਾਅਦ ਫਾਈਨਲ ਰਾਊਂਡ ਵਿਚ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨਜ਼ ਆਫ ਚੈਂਪੀਅਨਜ਼ ਦਾ ਖਿਤਾਬ ਜਿੱਤ ਕੇ ਮਿਸਟਰ ਇੰਡੀਆ ਬਣ ਕੇ ਮਿਸਟਰ ਇੰਡੀਆ ਦਾ ਖਿਤਾਬ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਸਨਮਦੀਪ ਨੇ ਮਲੇਸ਼ੀਆ ‘ਚ ਵਧਾਇਆ ਮਾਣ,ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ
ਉਸ ਨੇ ਦੱਸਿਆ ਕਿ ਹੁਣ ਉਹ 27 ਅਕਤੂਬਰ ਤੋਂ ਮਿਸਟਰ ਯੂਨੀਵਰਸ ਲਈ ਥਾਈਲੈਂਡ ਵਿੱਚ ਭਾਗ ਲੈਣਗੇ। ਉਸਨੇ ਦੱਸਿਆ ਕਿ ਉਹ ਉੱਥੇ ਵੀ UWSF ਵਿੱਚ ਖੇਡੇਗਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਉਸ ਨੇ ਮਿਸਟਰ ਇੰਡੀਆ ਦਾ ਖਿਤਾਬ ਹਾਸਲ ਕਰਨ ਦਾ ਸਿਹਰਾ ਆਪਣੇ ਕੋਚ ਰਵੀ ਪਵਾਰ, ਪਰਿਵਾਰ ਅਤੇ ਦੋਸਤਾਂ ਨੂੰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: