New Transport Policy : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੇ ਚੋਣ ਵਾਅਦਿਆਂ ਦਾ ਖੁਲਾਸਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ 2022 ਵਿਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਟਰਾਂਸਪੋਰਟ ਦੀ ਨਵੀਂ Policy ਲਿਆਂਦੀ ਜਾਵੇਗੀ ਕਿਉਂਕਿ ਟਰਾਂਸਪੋਰਟ ਦਾ ਇਹ ਧੰਦਾ ਪਿਛਲੇ ਕਾਫੀ ਸਮੇਂ ਤੋਂ ਘਾਟੇ ਵਿਚ ਚੱਲ ਰਿਹਾ ਹੈ। ਕਾਂਗਰਸ ਨੇ ਲੁੱਟਣ ਵਾਲੀ ਇੱਕ ਫੋਰਸ ਖੜ੍ਹੀ ਕਰ ਦਿੱਤੀ ਹੈ।
ਅਕਾਲੀ ਦਲ ਨੇ ਕਿਹਾ ਕਿ ਸਰਕਾਰ ਬਣਦੇ ਹੀ ਅਸੀਂ ਸਿੰਡੀਕੇਟ ਸਿਸਟਮ ਨੂੰ ਖਤਮ ਕਰਾਂਗੇ। ਪਾਰਦਰਸ਼ੀ ਤਰੀਕੇ ਨਾਲ ਟਰੱਕ ਆਪ੍ਰੇਟਰਾਂ ਨੂੰ ਸਹੂਲਤ ਦੇਣ ਦੀ ਵਿਵਸਥਾ ਕੀਤੀ ਜਾਵੇਗੀ। ਰੱਦ ਕੀਤੇ ਪਰਮਿਟ ਬਹਾਲ ਕੀਤੇ ਜਾਣਗੇ, ਇਸਦੇ ਲਈ ਟਰਾਂਸਪੋਰਟ ਬੋਰਡ ਬਣਾਇਆ ਜਾਵੇਗਾ। ਕਾਂਗਰਸ ਨੇ ਮਿੰਨੀ ਬੱਸਾਂ ਦੇ ਪਰਮਿਟ ਰੱਦ ਕਰਕੇ ਆਪਣੇ ਖਾਸਮਖਾਸਮਾਂ ਨੂੰ ਦੇ ਦਿੱਤੇ। 45000 ਟਰੱਕ ਅੱਜ ਸਕ੍ਰੈਬ ਵਿਚ ਵਿਕ ਰਹੇ ਹਨ ਕਿਉਂਕਿ ਟਰੱਕ ਆਪ੍ਰੇਟਰਾਂ ਨੂੰ ਆਪਣੇ ਟਰੱਕ ਵੇਚਣ ਲਈ ਮਜਬੂਰ ਹੋਣਾ ਪਿਆ। ਲੌਕਡਾਊਨ ਵਿਚ ਟਰੱਕ ਆਪ੍ਰੇਟਰਾਂ ਨੂੰ ਸਿਰਫ 48 ਦਿਨ ਦੀ ਰਾਹਤ ਦਿੱਤੀ ਗਈ ਹੈ ਜਦੋਂ ਕਿ ਬੱਸ ਆਪ੍ਰੇਟਰਾਂ ਨੂੰ 9 ਮਹੀਨੇ ਦੀ ਰਾਹਤ ਦਿੱਤੀ ਗਈ ਹੈ।