NGO in Bathinda helpling people :ਬਠਿੰਡਾ : ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਫੀ ਖਤਰਨਾਕ ਸਿੱਧ ਹੋ ਰਹੀ ਹੈ। ਹਸਪਤਾਲਾਂ ਵਿੱਚ ਬੈੱਡਾਂ, ਆਕਸੀਜਨ ਤੇ ਹੋਰ ਮੈਡੀਕਲ ਸਹੂਲਤਾਂ ਲਈ ਦੌੜ ਲੱਗੀ ਹੈ, ਇਸ ਦੌਰਾਨ ਕੁਝ ਦੋਸਤਾਂ ਨੇ ਰਲ ਕੇ ਐੱਨਜੀਓ ਦੀ ਸ਼ੁਰੂਆਤ ਕੀਤੀ ਹੈ, ਜੋ ਲੋਕਾਂ ਨੂੰ ਸਹਾਰਾ ਦੇਣ ਅੱਗੇ ਆਈ ਹੈ।
ਸ਼ਹਿਰ ਅਧਾਰਤ ਇਸ ਐਨਜੀਓ ਦਾ ਨਾਂ ਸਮਰਪਣ ਵੈੱਲਫਅਰ ਸੁਸਾਇਟੀ ਹੈ, ਜੋ ਇਸ ਮਹਾਮਾਰੀ ਦੌਰਾਨ ਲੋੜਵੰਦ ਪਰਿਵਾਰਾਂ ਦੀ ਪਲਾਜ਼ਮਾ ਅਤੇ ਆਕਸੀਜਨ ਦੇ ਨਾਲ ਮਦਦ ਕਰ ਰਹੀ ਹੈ। ਐਨਜੀਓ ਦੇ ਪ੍ਰਧਾਨ ਦ੍ਰਵਜੀਤ ਠਾਕੁਰ ਮੈਰੀ ਅਤੇ ਮੈਂਬਰ ਮੁਕੇਸ਼ ਕੁਮਾਰ ਗੋਇਲ ਉਰਫ ਮੌਂਟੀ ਪਲਾਜ਼ਮਾ ਦੀ ਜਰੂਰਤ ਵਾਲੇ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹਨ।
ਮੈਰੀ ਨੇ ਕਿਹਾ, “ਅਸੀਂ ਪਲਾਜ਼ਮਾ ਡੋਨੇਟ ਕਰਨ ਅਤੇ ਆਕਸੀਜਨ ਦਾ ਪ੍ਰਬੰਧ ਕਰਨ ਵਿਚ ਲੋਕਾਂ ਦੀ ਮਦਦ ਕਰਦੇ ਹਾਂ। ਮੈਰੀ ਨੇ ਖੁਦ ਹੁਣ ਤੱਕ 66 ਵਾਰ ਖੂਨ ਅਤੇ ਸੱਤ ਵਾਰ ਪਲਾਜ਼ਮਾ ਦਾਨ ਕਰਕੇ ਮਿਸਾਲ ਕਾਇਮ ਕੀਤੀ ਹੈ। ਹੁਣ ਤੱਕ, ਉਹ ਨੇ 300 ਤੋਂ ਵੱਧ ਪਲਾਜ਼ਮਾ ਦਾਨੀਆਂ ਦਾ ਪ੍ਰਬੰਧ ਕਰ ਚੁੱਕ ਹਨ। ਲਗਭਗ 900 ਮਰੀਜ਼ਾਂ ਦੀ ਸਹਾਇਤਾ ਕੀਤੀ ਹੈ ਅਤੇ ਖੂਨਦਾਨ ਕਰਕੇ ਤਕਰੀਬਨ 9,000 ਮਰੀਜ਼ਾਂ ਦੀ ਮਦਦ ਕੀਤੀ ਹੈ।
ਉਨ੍ਹਾਂ ਨੇ ਆਕਸੀਜਨ ਸਿਲੰਡਰ ਵੀ ਵੰਡਣੇ ਸ਼ੁਰੂ ਕਰ ਦਿੱਤੇ ਹਨ ਅਤੇ ਪੁਰਾਣੇ ਨੂੰ ਦੁਬਾਰਾ ਭਰ ਰਹੇ ਹਨ। ਉਹ ਲੋਕਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਵਿਚ ਅਜਿਹੇ ਸਮੇਂ ਵਿਚ ਮਦਦ ਵੀ ਕਰ ਰਹੇ ਹਨ ਜਦੋਂ ਸ਼ਹਿਰ ਨੂੰ ਲੈਵਲ -3 ਬਿਸਤਰੇ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਰਪਣ ਮੈਂਬਰ ਬਠਿੰਡਾ ਦੇ ਨਿੱਜੀ ਹਸਪਤਾਲਾਂ ਵਿਚ ਦਾਖਲ ਕੋਵਿਡ ਮਰੀਜ਼ਾਂ ਦੇ ਸੇਵਾਦਾਰਾਂ ਨੂੰ ਰੋਜ਼ਾਨਾ ਮੁਫਤ ਖਾਣਾ ਵੀ ਦੇ ਰਹੇ ਹਨ।