ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਅੱਜ ਪੰਜਾਬ ਭਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਸਿਲਸਿਲੇ ਵਿੱਚ ਅੱਜ ਪਟਿਆਲਾ ਵਿੱਚ ਛਾਪੇਮਾਰੀ ਕੀਤੀ ਗਈ। ਇੱਥੇ ਟੀਮ ਮੰਗਲਵਾਰ ਸਵੇਰੇ 5 ਵਜੇ ਰਿਸ਼ੀ ਕਾਲੋਨੀ ਸਥਿਤ ਖਾਲਸਾ ਏਡ ਦੇ ਦਫਤਰ ‘ਚ ਛਾਪੇਮਾਰੀ ਕਰਨ ਪਹੁੰਚੀ। NIA ਦੀ ਟੀਮ ਕਰੀਬ 1 ਘੰਟੇ ਤੱਕ ਰਹੀ। ਇਸ ਦੇ ਨਾਲ ਹੀ ਖਾਲਸਾ ਏਡ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਮਾਨਸੂਨ ਸੈਸ਼ਨ: ਸਦਨ ‘ਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਪੇਸ਼ ਕੀਤਾ ਦਿੱਲੀ ਸੇਵਾ ਬਿੱਲ
ਵਲੰਟੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ NIA ਦੀ ਟੀਮ ਨੇ ਦਫ਼ਤਰ ਵਿੱਚ ਰੱਖੇ ਸਾਰੇ ਰਿਕਾਰਡ ਦੀ ਜਾਂਚ ਕੀਤੀ। NIA ਨੇ ਦਫ਼ਤਰ ਵਿੱਚ ਮੌਜੂਦ ਸਟਾਫ਼ ਨਾਲ ਵੀ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਦਫਤਰ ਇਨ੍ਹੀਂ ਦਿਨੀਂ ਬੰਦ ਹੈ ਪਰ NIA ਦੀ ਟੀਮ ਨੇ ਉਕਤ ਦਫ਼ਤਰ ਨਾਲ ਸਬੰਧਤ ਰਿਕਾਰਡ ਵੀ ਹਾਸਲ ਕਰ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ NIA ਦੀ ਟੀਮ ਗੈਂਗਸਟਰਾਂ ਅਤੇ ਅੱਤਵਾਦੀਆਂ ਦੀ ਭਾਲ ‘ਚ ਪਟਿਆਲਾ ਜ਼ਿਲੇ ‘ਚ ਕਈ ਵਾਰ ਛਾਪੇਮਾਰੀ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: