ਬਿਹਾਰ ਵਿਚ ਸਿਆਸੀ ਹਲਚਲ ਦੇ ਵਿਚ ਵੱਡੀ ਖਬਰ ਸਾਹਮਣੇ ਆਈ ਹੈ।ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਅੱਜ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਐੱਨਡੀਏ ਵਿਚ ਸ਼ਾਮਲ ਹੋ ਸਕਦੇ ਹਨ।
ਨਿਤੀਸ਼ ਨੇ ਭਾਜਪਾ ਨਾਲ ਮਿਲਕੇ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।ਇਸ ਵਿਚ ਕਾਂਗਰਸ ਦੇ ਕੁਝ ਵਿਧਾਇਕ ਵੀ NDA ਦਾ ਸਾਥ ਦੇ ਸਕਦੇ ਹਨ। ਇਹੀ ਕਾਰਨ ਹੈ ਕਿ ਨਿਤੀਸ਼ ਕੁਮਾਰ ਨੇ ਆਪਣੇ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਟਾਲ ਦਿੱਤਾ ਹੈ। ਨਿਤੀਸ਼ ਨਾਲ ਕਾਂਗਰਸ ਦੇ ਟੁੱਟੇ ਹੋਏ ਵਿਧਾਇਕ ਵੀ ਐੱਨਡੀਏ ਵਿਚ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ 122 ਦੇ ਜਾਦੂਈ ਅੰਕੜਿਆਂ ਨੂੰ ਪਾਰ ਕਰਨ ਲਈ ਐੱਨਡੀਏ ਗਠਜੋੜ ਨੂੰ ਕਾਂਗਰਸ ਦੇ 10 ਵਿਧਾਇਕਾਂ ਦਾ ਵੀ ਸਾਥ ਮਿਲ ਸਕਦਾ ਹੈ। ਭਾਜਪਾ ਦੇ ਸੂਤਰਾਂ ਅਨੁਸਾਰ ਕਾਂਗਰਸ ਦੇ 10 ਤੋਂ ਜ਼ਿਆਦਾ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ।
ਬਿਹਾਰ ਵਿਧਾਨ ਸਭਾ ਵਿਚ ਅਜੇ ਭਾਜਪਾ ਕੋਲ ਵਿਧਾਨ ਸਭਾ ਦੀਆਂ 78 ਸੀਟਾਂ ਹਨ ਜਦੋਂ ਕਿ ਜੇਡੀਯੂ ਕੋਲ 45 ਵਿਧਾਇਕ ਹਨ। ਦੂਜੇ ਐੱਨਡੀਏ ਦੀ ਸਹਿਯੋਗੀ ਪਾਰਟੀ ਹਮ ਕੋਲ 4 ਵਿਧਾਇਕ ਹਨ। ਜੇਕਰ ਆਰਜੇਡੀ ਜੇਡੀਯੂ ਦੇ ਕੁਝ ਵਿਧਾਇਕਾਂ ਨੂੰ ਤੋੜਦੀ ਹੈ ਤਾਂ ਅਜਿਹੇ ਵਿਚ ਕਾਂਗਰਸ ਦੇ 10 ਬਾਗੀ ਵਿਧਾਇਕ ਨਿਤੀਸ਼ ਤੇ ਭਾਜਪਾ ਦੀ ਸਰਕਾਰ ਬਣਵਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਇਹ ਵੀ ਪੜ੍ਹੋ : CM ਮਾਨ ਅੱਜ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫਾ, ‘ਸੜਕ ਸੁਰੱਖਿਆ ਫੋਰਸ’ ਦੀ ਕਰਨਗੇ ਸ਼ੁਰੂਆਤ
ਭਾਜਪਾ ਦੀਆਂ ਨਜ਼ਰਾਂ ਬਿਹਾਰ ਦੇ ਕਾਂਗਰਸੀ ਵਿਧਾਇਕਾਂ ‘ਤੇ ਹਨ ਤੇ 10 ਵਿਧਾਇਕ ਵੱਖ ਹੋ ਕੇ ਆਪਣਾ ਗੁੱਟ ਬਣਾ ਸਕਦੇ ਹਨ। ਦੂਜੇ ਪਾਸੇ ਸਰਕਾਰ ਦੇ ਗਠਨ ਨੂੰ ਲੈ ਕੇ ਭਾਜਪਾ ਨਿਤੀਸ਼ ਕੁਮਾਰ ਨਾਲ ਆਪਣੀਆਂ ਸ਼ਰਤਾਂ ‘ਤੇ ਸਮਝੌਤਾ ਕਰੇਗੀ, ਭਾਜਪਾ ਦੇ ਸਾਰੇ ਮੌਜੂਦਾ ਸਹਿਯੋਗੀਆਂ ਦਾ ਧਿਆਨ ਰੱਖਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –