Nun rape accused Franco : ਜਲੰਧਰ : ਨਨ ਨਾਲ ਬਲਾਤਕਾਰ ਮਾਮਲੇ ਵਿਚ ਦੋਸ਼ੀ ਬਿਸ਼ਪ ਫ੍ਰੋਂਕੋ ਮੁਲੱਕਲ ਨੂੰ ਕੋਚੀ ਦੀ ਅਦਾਲਤ ਨੇ ਜਲਦ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਹਨ, ਉਹ ਅਜੇ ਵੀ ਅਦਾਲਤ ਵਿਚ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਹੋ ਸਕਦੀ ਹੈ ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਚਾਰਜਸ਼ੀਟ ਫਾਈਲ ਕੀਤੇ ਜਾਣ ਦੇ ਬਾਅਦ ਤੋਂ ਫ੍ਰੇਂਕੋ ਮੁਲੱਕਲ ਨੂੰ ਅਦਾਲਤ ਵੱਲੋਂ 13 ਵਾਰ ਮੁਲੱਕਲ ਨੂੰ ਤਲਬ ਕੀਤਾ ਜਾ ਚੁੱਕਾ ਹੈ ਪਰ ਉਹ ਅਦਾਲਤ ਵਿਚ ਵਿਚ ਪੇਸ਼ ਨਹੀਂ ਹੋ ਰਹੇ ਹਨ।
11 ਜੂਨ ਨੂੰ ਹੋਈ ਸੁਣਵਾਈ ਵਿਚ ਬਿਸ਼ਪ ਦੇ ਵਕੀਲਾਂ ਨੇ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਕਿਹਾ ਸੀ ਕੋਰੋਨਾ ਕਾਰਨ ਲੱਗੇ ਲੌਕਡਾਊ ਕਰਕੇ ਪੰਜਾਬ ਵਿਚ ਜਲੰਧਰ ਤੋਂ ਫਲਾਈਟਾਂ ਬੰਦ ਹੋਣ ਕਰਕੇ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਰਹੇ। ਇਸ ਦੇ ਨਾਲ ਹੀ ਵਕੀਲਾਂ ਨੇ ਅਦਾਲਤ ਨੂੰ ਕਿਹਾ ਸੀ ਕਿ ਬਾਹਰਲੇ ਸੂਬੇ ਤੋਂ ਆਉਣ ਕਰਕੇ ਉਨ੍ਹਾਂ ਨੂੰ ਪਹਿਲਾਂ 14 ਦਿਨ ਲਈ ਆਪਣੇ ਆਪ ਨੂੰ ਕੁਆਰੰਟਾਈਨ ਕਰਨਾ ਪਏਗਾ। ਇਸ ਵਾਰ ਵੀ ਮੁਲੱਕਲ ਦੇ ਵਕੀਲਾਂ ਨੇ ਕੋਰੋਨਾ ਦੀ ਦਲੀਲ ਦਿੰਦੇ ਹੋਏ ਕਿਹਾ ਕਿ ਜਲੰਧਰ ਵਿਚ ਕੋਰੋਨਾ ਫੈਲਿਆ ਹੈ। ਕੰਟੇਨਮੈਂਟ ਏਰੀਆ ਕਾਰਨ ਸਥਾਨਕ ਪ੍ਰਸ਼ਾਸਨ ਬਿਸ਼ਪ ਨੂੰ ਜਲੰਧਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇ ਰਿਹਾ।
ਇਸ ’ਤੇ ਜੱਜ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ 13 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਵਿਚ ਵੀ ਫ੍ਰੇਂਕੋ ਮੁਲੱਕਲ ਜੇਕਰ ਪੇਸ਼ ਨਹੀਂ ਹੋਏ ਤਾਂ ਜ਼ਮਾਨਤ ਰੱਦ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਫ੍ਰੇਂਕੋ ਮੁਲੱਕਲ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫਤਾਰ ਹੋਣ ਵਾਲੇ ਦੇਸ਼ ਦੇ ਪਹਿਲੇ ਬਿਸ਼ਪ ਹਨ। 44 ਸਾਲਾ ਨਨ ਨੇ ਕੋਟੱਯਮ ਵਿਚ 21 ਜੂਨ 2018 ਨੂੰ ਦਰਜ ਕਰਵਾਈ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਉਸ ਨੇ ਦੋਸ਼ ਲਗਾਇਆ ਸੀ ਕਿ ਬਿਸ਼ਪ ਫ੍ਰੇਂਕੋ ਮੁਲੱਕਲ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ 2016 ਤੋਂ 2018 ਦੌਰਾਨ ਉਸ ਨਾਲ 13 ਵਾਰ ਯੌਨ ਸ਼ੋਸ਼ਣ ਕੀਤਾ।