26 ਜਨਵਰੀ ਮੌਕੇ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਵਧਦਾ ਜਾ ਰਿਹਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਹ ਦੋਸ਼ ਲਗਾਏ ਗਏ ਕਿ ਪੰਜਾਬ ਦੀ ਝਾਕੀ ਵਿਚ ਦਿੱਲੀ ਦੇ ਮੁੱਖ ਮੰਰੀਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਈ ਗਈ ਸੀ, ‘ਤੇ ‘ਆਪ’ ਨੇ ਪਲਟਵਾਰ ਕੀਤਾ ਹੈ।
‘ਆਪ’ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਗੁਜਰਾਤ ਤੇ ਮਹਾਰਾਸ਼ਟਰ ਦੀ ਝਾਕੀ ਦੇ ਕਾਂਸੈਪਟ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਗੁਜਰਾਤ ਤੇ ਮਹਾਰਾਸ਼ਟਰ ਵਿਚ ਭਾਜਪਾ ਦੀ ਸਰਕਾਰ ਹੈ ਤੇ ਦੋਵੇਂ ਸੂਬਿਆਂ ਦੇ ਕਾਂਸੈਪਟ ਵਿਚ ਉਥੋੰ ਦੀ ਸੰਸਕ੍ਰਿਤੀ ਦਿਖ ਰਹੀ ਹੈ।
ਮਹਾਰਾਸ਼ਟਰ ਦੀ ਝਾਕੀ ਵਿਚ ਉਥੋਂ ਦੀ ਸੰਸਕ੍ਰਿਤੀ ਨਾਲ ਆਜ਼ਾਦੀ ਘੁਲਾਟੀਆਂ ਸ਼ਿਵਾਜੀ ਮਹਾਰਾਜ ਤੇ ਡਾ. ਭੀਮਰਾਓ ਅੰਬੇਦਕਰ ਦੀ ਤਸਵੀਰ ਹੈ। ਦੂਜੇ ਪਾਸੇ ਗੁਜਰਾਤ ਦੀ ਝਾਕੀ ਵਿਚ ਉਥੋਂ ਦੀ ਮਹਿਲਾ ਸ਼ਕਤੀ ਤੇ ਸੰਸਕ੍ਰਿਤੀ ਨੂੰ ਦਿਖਾਇਆ ਗਿਆ ਹੈ। ਪੰਜਾਬ ਦੀਆਂ ਝਾਕੀਆਂ ਵਿਚ ਵੀ ਇਕ ਵਿਚ ਮਾਈ ਭਾਗੋ (ਮਹਿਲਾ ਸ਼ਕਤੀ) ਦੂਜੀ ਵਿਚ ਇਥੋਂ ਦੀ ਸੰਸਕ੍ਰਿਤੀ ਤੇ ਤੀਜੀ ਵਿਚ ਇਥੋਂ ਦੇ ਬਲਿਦਾਨੀਆਂ ਦੀ ਕੁਰਬਾਨੀ ਸੀ। ਫਿਰ ਕਿਸ ਆਧਾਰ ‘ਤੇ ਪੰਜਾਬ ਦੀਆਂ ਝਾਕੀਆਂ ਨੂੰ ਰੱਦ ਕੀਤਾ ਗਿਆ।
ਕੰਗ ਨੇ ਕਿਹਾ ਕਿ ਭਾਜਪਾ ਦਾ ਇਹ ਰਵੱਈਆ ਦੱਸਦਾ ਹੈ ਕਿ ਉਹ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਨਹੀਂ ਮੰਨਦੀ। ਭਾਜਪਾ ਆਪਣੀ ਘਟੀਆ ਰਾਜਨੀਤੀ ਲਈ ਪੰਜਾਬ ਦੇ ਸ਼ਹੀਦਾਂ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਉਨ੍ਹਾਂ ਦਾ ਅਪਮਾਨ ਕਰ ਰਹੀ ਹੈ।
ਇਹ ਵੀ ਪੜ੍ਹੋ : ਅੱਜ ਮੈਡੀਟੇਸ਼ਨ ਤੋਂ ਜਾਗਣਗੇ ਕੇਜਰੀਵਾਲ, ਰਿਸੀਵ ਕਰਨ ਲਈ ਯੋਗ ਸੈਂਟਰ ਪਹੁੰਚੇ CM ਮਾਨ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਝਾਗੀ ਨੂੰ ਲਗਾਤਾਰ ਦੂਜੇ ਸਾਲ ਵੀ ਜਗ੍ਹਾ ਨਾ ਦੇਣਦੇ ਬਾਅਦ ਅਸੀਂ ਉਮੀਦ ਕਰ ਰਹੇ ਸਨ ਕਿ ਪੰਜਾਬ ਭਾਜਪਾ ਦੇ ਨੇਤਾ ਨਾਲ ਖੜ੍ਹੇ ਹੋਣਗੇ ਪਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੇ ਨਾਲ ਖੜ੍ਹੇ ਹੋਣ ਦੀ ਬਜਾਏ ਇਸ ਮਾਮਲੇ ‘ਤੇ ਝੂਠ ਬੋਲ ਧੋਖਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”