‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਭਿਵਾਨੀ ਵਿਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ ਵਿਚ ਪਹੁੰਚੇ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ। ਇਥੇ ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਨਿਸ਼ਾਨਾ ਸਾਧਿਆ।
ਕੇਜਰੀਵਾਲ ਨੇ ਕਿਹਾ ਕਿ ਸੰਗਠਨ ਵਿਚ ਗੁੱਟਬਾਜ਼ੀ ਨਹੀਂ ਕਰਨਾ, ਗੁੱਟਬਾਜ਼ੀ ਨਾਲ ਵੱਡੀ-ਵੱਡੀ ਪਾਰਟੀ ਖਤਮ ਹੋ ਗਈ। ਦੇਸ਼ ਵਿਚ ਸਭ ਤੋਂ ਵੱਧ ਮਹਿੰਗੀ ਬਿਜਲੀ ਹਰਿਆਣਾ ਵਿਚ ਹੈ। ਮੁੱਖ ਮੰਤਰੀ ਤੇ ਮੰਤਰੀਆਂ ਦੀ ਬਿਜਲੀ ਫ੍ਰੀ ਹੈ ਤੇ ਜਨਤਾ ਬਿੱਲ ਭਰ ਰਹੀ ਹੈ। ਇਥੇ ਸਿਰਫ ਬਿਲ ਆਉਂਦੇ ਹਨ, ਬਿਜਲੀ ਨਹੀਂ ਆਉਂਦੀ।
ਮੈਂ ਹੈਰਾਨ ਹਾਂ, ਹਰਿਆਣਾ ਵਿਚ ਕਿਸਾਨਾਂ ਨੂੰ ਵੀ ਬਿੱਲ ਭਰਨੇ ਪੈਂਦੇ ਹਨ। 24 ਘੰਟੇ ਬਿਜਲੀ ਫ੍ਰੀ ਹੋ ਸਕਦੀ ਹੈ ਪਰ ਇਨ੍ਹਾਂ ਦੀ ਨੀਅਤ ਠੀਕ ਨਹੀਂ। ਹਰਿਆਣਾ ਦੇ ਇਕ-ਇਕ ਘਰ ਜਾ ਕੇ ਚਾਹ ਜਾਂ ਦੁੱਧ ਪੀ ਕੇ ਆਉਣਾ ਹੈ ਤੇ ਉਨ੍ਹਾਂ ਨੂੰ ਦੱਸਣਾ ਹੈ ਕਿ ਕੇਜਰੀਵਾਲ ਹਰਿਆਣਾ ਦਾ ਛੋਰਾ ਹੈ। ਉਸ ਨੇ ਦਿੱਲੀ ਬਦਲ ਦਿੱਤੀ, ਹਰਿਆਣਾ ਵੀ ਬਦਲ ਦੇਵੇਗਾ। ਅਸੀਂ ਦਿੱਲੀ ਪੰਜਾਬ ‘ਚ ਕੰਮ ਨਾ ਕੀਤਾ ਹੋਵੇ ਤਾਂ ਵੋਟ ਨਾ ਦੇਣਾ, ਅਜਿਹਾ ਮਨਹੋਰ ਲਾਲ ਖੱਟਰ ਨਹੀਂ ਕਹਿ ਸਕਦੇ।
ਕੇਜਰੀਵਾਲ ਨੇ ਕਿਹਾ ਕਿ ਲੋਕ ਸਰਕਾਰ ਤੋਂ ਤੰਗ ਆ ਕੇ ਹਰਿਆਣਾ ਵਿਚ ਹੁਣ ਬਦਲਾਅ ਚਾਹੁੰਦੇ ਹਨ। ਹਰਿਆਣਾ ਵਿਚ ਹਰ ਬੂਥ ‘ਤੇ 10-10 ਲੋਕਾਂ ਦੀ ਕਮੇਟੀ ਬਣੇਗੀ। ਪੂਰੇ ਸੂਬੇ ਵਿਚ ਆਮ ਆਦਮੀ ਪਾਰਟੀ ਦੇ 2 ਲੱਖ ਅਧਿਕਾਰੀ 15 ਅਕਤੂਬਰ ਤੱਕ ਬਣ ਜਾਣਗੇ ਜਿਸ ਕੋਲ ਜਿੰਨਾ ਵੱਡਾ ਸੰਗਠਨ ਹੋਵੇਗਾ, ਉਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕੇਗੀ। ਇਹ ਠੀਕ ਸਿਆਸਤ ਕਰਦੇ ਤਾਂ ਸਾਨੂੰ ਸਿਆਸਤ ਵਿਚ ਆਉਣ ਦੀ ਲੋੜ ਨਹੀਂ ਪੈਂਦੀ।
ਮੈਂ ਅੰਨਾ ਨੂੰ ਕਿਹਾ ਸੀ ਕਿ ਰਾਜਨੀਤੀ ਗੰਦਗੀ ਹੈ ਤਾਂ ਸਾਨੂੰ ਝਾੜੂ ਚੁੱਕਣਾ ਹੋਵੇਗਾ। ਭਾਜਪਾ ਦਾ ਸਫਾਇਆ ਦੇਸ਼ ਵਿਚ ਇਕ ਦਿਨ ਆਮ ਆਦਮੀ ਪਾਰਟੀ ਹੀ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਸਤੇਂਦਰ ਜੈਨ ਤੇ ਮਨੀਸ਼ ਸਿਸੋਦੀਆ ਅੱਜ ਭਾਜਪਾ ਜੁਆਇਨ ਕਰ ਲੈਣ ਤਾਂ ਉਨ੍ਹਾਂ ਦੀ ਜੇਲ੍ਹ ਮਾਫ ਹੋ ਜਾਵੇਗੀ ਪਰ ਉਹ ਸ਼ੇਰ ਹਨ,ਅਜਿਹਾ ਨਹੀਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: