ਬਿਜਲੀ ਦੀ ਘਾਟ ਕਾਰਨ ਸੂਬੇ ਵਿੱਚ ਪਹਿਲਾਂ ਹੀ ਲੋਕ ਤ੍ਰਾਹਿ-ਤ੍ਰਾਹਿ ਕਰ ਰਹੇ ਹਨ ਉਤੋਂ ਅੱਜ ਸ਼ੁੱਕਰਵਾਰ ਬਿਜਲੀ ਸੰਕਟ ਹੋਰ ਵੱਧ ਗਿਆ ਹੈ। ਤਕਨੀਕੀ ਨੁਕਸ ਕਾਰਨ ਰੋਪੜ ਥਰਮਲ ਪਲਾਂਟ ਦੀ ਇਕ ਯੂਨਿਟ ਬੰਦ ਹੋ ਗਈ ਹੈ। ਦੂਜੇ ਪਾਸੇ, ਸਾਰੀਆਂ ਪਾਬੰਦੀਆਂ ਦੇ ਬਾਵਜੂਦ ਰਾਜ ਵਿਚ ਬਿਜਲੀ ਦੀ ਮੰਗ 13500 ਮੈਗਾਵਾਟ ਰਹੀ।
ਪਾਵਰਕਾਮ ਇਸ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੈ। ਇਹੀ ਕਾਰਨ ਹੈ ਕਿ ਕਈ ਥਾਵਾਂ ‘ਤੇ ਲੋਕਾਂ ਨੂੰ ਕੱਟਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਦਿਨ ਵਿਚ ਦੋ ਤੋਂ ਤਿੰਨ ਘੰਟੇ ਮੁਸ਼ਕਲ ਨਾਲ ਬਿਜਲੀ ਮਿਲੀ।
ਗਰਮੀ ਅਤੇ ਝੋਨੇ ਦੇ ਮੌਸਮ ਕਾਰਨ ਅੱਜ-ਕੱਲ੍ਹ ਪੰਜਾਬ ਵਿੱਚ ਬਿਜਲੀ ਦੀ ਮੰਗ ਆਪਣੇ ਸਿਖਰ ‘ਤੇ ਹੈ। ਪਰ ਪਾਵਰਕਾਮ ਕੋਲ ਬਿਜਲੀ ਦੀ ਘੱਟ ਉਪਲਬਧਤਾ ਹੈ। ਬਿਜਲੀ ਸੰਕਟ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਹੋਰ ਵਿਗੜ ਗਿਆ ਜਦੋਂ ਰੋਪੜ ਥਰਮਲ ਪਲਾਂਟ ਦਾ 210 ਮੈਗਾਵਾਟ ਯੂਨਿਟ ਦੀ ਸਮਰੱਥਾ ਵਾਲੀ ਇੱਕ ਯੂਨਿਟ ਤਕਨੀਕੀ ਕਾਰਨਾਂ ਕਰਕੇ ਬੰਦ ਹੋ ਗਈ।
ਹਾਲਾਂਕਿ ਖਬਰ ਲਿਖੇ ਜਾਣ ਤੱਕ ਯੂਨਿਟ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਦੋਂ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ 660 ਮੈਗਾਵਾਟ ਯੂਨਿਟ ਪਹਿਲਾਂ ਹੀ ਬੰਦ ਹੈ। ਬੁੱਧਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ 13500 ਮੈਗਾਵਾਟ ਰਿਕਾਰਡ ਕੀਤੀ ਗਈ। ਰੋਪੜ ਪਲਾਂਟ ਦੀ ਇਕਾਈ ਦੇ ਬੰਦ ਹੋਣ ਕਾਰਨ ਪਾਵਰਕਾਮ ‘ਤੇ ਹੋਰ ਬੋਝ ਪੈ ਗਿਆ ਹੈ। ਇਹੀ ਕਾਰਨ ਹੈ ਕਿ ਸੂਬੇ ਵਿੱਚ ਲੋਕ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ।
ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਦਲਜੀਤ ਇੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੈਦਾ ਹੋ ਰਹੇ ਬਿਜਲੀ ਸੰਕਟ ਦੇ ਮੱਦੇਨਜ਼ਰ ਜੇ ਲੋੜ ਪਈ ਤਾਂ ਕੇਂਦਰੀ (ਲੁਧਿਆਣਾ) ਜ਼ੋਨ ਅਤੇ ਜਲੰਧਰ ਜ਼ੋਨ ਵਿੱਚ ਦੋ ਦਿਨਾਂ ਦੇ ਉਦਯੋਗਿਕ ਵੀਕਲੀ ਛੁੱਟੀ ਤੋਂ ਬਾਅਦ ਹੋਰ ਜ਼ੋਨਾਂ ਵਿੱਚ ਵੀ ਉਦਯੋਗਿਕ ਵੀਕਲੀ ਆਫ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਬਿਜਲੀ ਸੰਕਟ ਨੂੰ ਲੈ ਕੇ ਬੀਬਾ ਬਾਦਲ ਦਾ ਕੈਪਟਨ ਸਰਕਾਰ ‘ਤੇ ਹਮਲਾ, ਕਿਹਾ-ਪਹਿਲਾਂ ਆਪਣੇ ਏਸੀ ਬੰਦ ਕਰਵਾਓ
ਉਨ੍ਹਾਂ ਦੱਸਿਆ ਕਿ ਸੈਂਟਰਲ (ਲੁਧਿਆਣਾ) ਜ਼ੋਨ ਅਤੇ ਜਲੰਧਰ ਜ਼ੋਨ ਵਿਚ ਉਦਯੋਗਿਕ ਵੀਕਲੀ ਆਫ ਸ਼ਨੀਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ, ਜਿਸ ਤੋਂ ਬਾਅਦ ਉਦਯੋਗਿਕ ਵੀਕਲੀ ਆਫ ਨੂੰ ਹੋਰ ਜ਼ੋਨਾਂ ਵਿੱਚ ਕ੍ਰਮਵਾਰ ਜ਼ੋਨ ਵਾਈਜ ਲਾਗੂ ਕੀਤਾ ਜਾਵੇਗਾ। ਇਹ ਵੀ ਕਿਹਾ ਕਿ ਰੋਪੜ ਦੀ ਬੰਦ ਯੂਨਿਟ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ।