ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋਕੇ ਸਥਿਤ ਬੀਐੱਸਐੱਫ ਦੀ ਬੀਓਪੀ ਨੇੜੇ ਇਕ ਡ੍ਰੋਨ ਭਾਰਤੀ ਸਰਹੱਦ ਵਿਚ ਹੈਰੋਇਨ ਦੀ ਖੇਪ ਕਰਕੇ ਪਾਕਿਸਤਾਨ ਪਰਤ ਰਿਹਾ ਸੀ। ਸਰਹੱਦ ‘ਤੇ ਲੱਗੀ ਫੈਂਸਿੰਗ ਦੇ ਨਾਲ ਗਸ਼ਤ ਕਰ ਰਹੇ ਬੀਐੱਸਐੱਫ ਜਵਾਨਾਂ ਨੇ ਡ੍ਰੋਨ ਦੇਖਦੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਡ੍ਰੋਨ ਸੁਰੱਖਿਅਤ ਪਾਕਿਸਤਾਨ ਵਿਚ ਦਾਖਲ ਹੋ ਗਿਆ।
ਇਹ ਵੀ ਪੜ੍ਹੋ : ਗੁਰਦਾਸਪੁਰ: ਪੁਲੀਸ ਨੇ ਨਾਕਾਬੰਦੀ ਦੌਰਾਨ ਭਾਰੀ ਮਾਤਰਾ ‘ਚ ਨ.ਸ਼ੀਲੇ ਪਦਾਰਥਾਂ ਸਮੇਤ 2 ਮੁਲਜ਼ਮਾਂ ਨੂੰ ਕੀਤਾ ਕਾਬੂ
ਅੱਜ ਸਵੇਰੇ ਪੰਜਾਬ ਪੁਲਿਸ ਤੇ ਬੀਐੱਸਐੱਫ ਨੇ ਪਿੰਡ ਵਿਚ ਸਰਚ ਮੁਹਿੰਮ ਚਲਾਈ ਹੈ। ਹੁਣ ਤੱਕ ਬੀਐੱਸਐੱਫ ਨੂੰ ਕੁਝ ਬਰਾਮਦ ਨਹੀਂ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ 10.30 ਵਜੇ ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ। ਡ੍ਰੋਨ ਕੀ ਸੁੱਟ ਕੇ ਗਿਆ ਇਸ ਬਾਰੇ ਕੁਝ ਪਤਾ ਨਹੀਂ ਲੱਗਾ ਹੈ। ਡ੍ਰੋਨ ਜਦੋਂ ਖੇਪ ਸੁੱਟ ਕੇ ਪਾਕਿਸਤਾਨ ਪਰਤ ਰਿਹਾ ਸੀ ਉਦੋਂ ਬੀਐੱਸਐੱਫ ਜਵਾਨਾਂ ਦੀ ਨਜ਼ਰ ਉਸ ‘ਤੇ ਪਈ। ਜਵਾਨਾਂ ਨੇ ਡ੍ਰੋਨ ‘ਤੇ ਲਗਭਗ 7 ਗੋਲੀਆਂ ਦਾਗੀਆਂ ਤੇ ਦੋ ਈਲੂ ਬੰਬ ਵੀ ਦਾਗੇ ਪਰ ਡ੍ਰੋਨ ਸੁਰੱਖਿਅਤ ਪਾਕਿਸਤਾਨ ਵੱਲ ਪਰਤ ਗਿਆ। ਸੁਰੱਖਿਆ ਏਜੰਸੀ ਦੇ ਮੁਲਾਜ਼ਮ ਪਿੰਡ ਦੇ ਸ਼ੱਕੀ ਲੋਕਾਂ ਤੋਂ ਪੁੱਛਗਿਛ ਕਰ ਰਹੀ ਹੈ। ਡ੍ਰੋਨ ਦੀ ਮੂਵਮੈਂਟ ਰਾਤ 10.30 ਵਜੇ ਦੇਖੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –