Pakistani infiltrators arrested : ਫਿਰੋਜ਼ਪੁਰ : ਫਿਰੋਜ਼ਪੁਰ ਦੀ ਭਾਰਤ-ਪਾਕਿ ਸਰਹੱਦ ’ਤੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਫੜ ਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘੁਸਪੈਠੀਆ ਭਾਰਤ-ਪਾਕਿ ਸਰਹੱਦ ਨੇੜੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਤੋਂ ਫੜਿਆ ਗਿਆ ਹੈ। ਉਸ ਕੋਲੋਂ ਪਾਕਿਸਤਾਨ ਦੀ 5 ਹਜ਼ਾਰ ਤੋਂ ਵੱਧ ਦੀ ਕਰੰਸੀ ਵੀ ਬਰਾਮਦ ਹੋਈ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪਾਕਿਸਤਾਨੀ ਘੁਸਪੈਠੀਆ ਸਰਹੱਦ ’ਤੇ ਸਰਹੱਦ ਦੇ ਬੈਰੀਕੇਡ ਤੋਂ 200 ਮੀਟਰ ਦੂਰੀ ’ਤੇ ਭਾਰਤ ਵਿੱਚੋਂ ਫੜਿਆ ਗਿਆ ਹੈ, ਜਿਥੇ ਤਾਰਬੰਦੀ ’ਤੇ ਬੀਐਸਫ ਦਾ 24 ਘੰਟੇ ਪਹਿਰਾ ਰਹਿੰਦਾ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਇਸ ਘੁਸਪੈਠੀਏ ਫੌਜ ਨੂੰ ਚਕਮਾ ਦੇਣ ਵਿੱਚ ਕਿਸ ਤਰ੍ਹਾਂ ਸਫਲ ਹੋਇਆ। ਫਿਲਹਾਲ ਫੌਜ ਦੇ ਜਵਾਨਾਂ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।