ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨਿੱਕੇ ਸਿੱਧੂ ਮੂਸੇਵਾਲਾ ਨੂੰ ਮਿਲਣ ਬਠਿੰਡਾ ਦੇ ਹਸਪਤਾਲ ਪਹੁੰਚੇ ਹਨ। ਨਿੱਕੇ ਸਿੱਧੂ ਦਾ ਜਨਮ ਅੱਜ ਸਵੇਰੇ ਬਠਿੰਡਾ ਦੇ ਜਿੰਦਲ ਹਾਰਟ ਹਸਪਤਾਲ ਵਿਚ ਹੋਇਆ ਹੈ।
ਪੁੱਤ ਦੇ ਜਨਮ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਬਹੁਤ ਵੱਡੀ ਗਿਣਤੀ ਵਿਚ ਗਾਇਕ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਇਸ ਮੌਕੇ ਗੁਰਦਾਸ ਮਾਨ ਵੀ ਛੋਟੇ ਸ਼ੁੱਭ ਨੂੰ ਮਿਲਣ ਹਸਪਤਾਲ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ‘ਮਾਪਿਆਂ ਨੂੰ ਜਿਊਣ ਦੀ ਆਸ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਪੁੱਤ ਚਾਅ ਨਾਲ ਹੀ ਪਾਲ਼ੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਵਪਾਰੀਆਂ ਨੂੰ ਧਮਕੀ ਦੇਣ ਵਾਲਿਆਂ ‘ਤੇ ਲੁਧਿਆਣਾ ਪੁਲਿਸ ਦਾ ਐਕਸ਼ਨ, ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਦੱਸ ਦੇਈਏ ਡਾਕਟਰਾਂ ਦੀ ਟੀਮ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ। ਉਮਰ ਦੇ ਇਸ ਪੜਾਅ ਵਿਚ ਮਾਤਾ ਚਰਨ ਕੌਰ ਦੁਬਾਰਾ ਤੋਂ ਮਾਂ ਬਣੇ ਹਨ। ਬੱਚੇ ਨੂੰ ਜਨਮ ਦੇਣਾ ਕਾਫੀ ਰਿਸਕੀ ਹੁੰਦਾ ਹੈ ਪਰ ਡਾਕਟਰਾਂ ਦੀ ਦੇਖ-ਰੇਖ ਹੇਠ ਨਿੱਕੇ ਸਿੱਧੂ ਦਾ ਜਨਮ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: