ਗੁਰਦਾਸਪੁਰ ਦੇ ਵਿਅਕਤੀ ਤੋਂ ਸਾਈਬਰ ਠੱਗਾਂ ਨੇ 99999 ਰੁਪਏ ਟਰਾਂਸਫਰ ਕਰਵਾ ਦਿੱਤੇ। ਇਸ ਮਾਮਲੇ ਵਿਚ ਸਿਟੀ ਥਾਣਾ ਗੁਰਦਾਸਪੁਰ ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੂੰ ਦਿੱਤੀ ਸ਼ਿਕਾਇਤ ਵਿਚ ਤਰਸੇਮ ਲਾਲ ਪੁੱਤਰ ਸੈਲੋ ਰਾਮ ਵਾਸੀ ਇੰਪਰੂਵਮੈਂਟ ਟਰੱਸਟ ਕਾਲੋਨੀ, ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਕਰਵਾਉਣਾ ਸੀ ਜਿਸ ਲਈ ਉਸ ਨੇ ਗੂਗਲ ਤੋਂ ਪੀਜੀਆਈ ਦਾ ਨੰਬਰ ਸਰਚ ਕੀਤਾ।
ਕਾਲ ਦੌਰਾਨ ਇਕ ਵਿਅਕਤੀ ਨੇ ਖੁਦ ਨੂੰ ਪੀਜੀਆਈ ਦਾ ਮੁਲਾਜ਼ਮ ਦੱਸ ਕੇ ਤਰਸੇਮ ਲਾਲ ਨੂੰ ਅਪਾਇੰਟਮੈਂਟ ਲੈਣ ਲਈ 10 ਰੁਪਏ ਆਨਲਾਈਨ ਭੇਜਣ ਨੂੰ ਕਿਹਾ ਤੇ ਇਕ ਲਿੰਕ ਭੇਜਿਆ। ਪੀੜਤ ਨੇ ਉਕਤ ਲਿੰਕ ‘ਤੇ ਕਲਿੱਕ ਕੀਤਾ ਦਾਂ ਉਸ ਦੇ ਖਾਤੇ ਵਿਚੋਂ ਲਗਭਗ 99 ਹਜ਼ਾਰ 999 ਰੁਪਏ ਕੱਢੇ ਗਏ। ਜਾਂਚ ਵਿਚ ਪਤਾ ਲੱਗਾ ਕਿ ਉਕਤ ਪੈਸੇਕਿਸੇ ਸਮਨ ਟੁਡੂ ਨਾਂ ਦੇ ਵਿਅਕਤੀ ਦੇ ਖਾਤੇ ਵਿਚ ਟਰਾਂਸਫਰ ਹੋਏ ਹਨ। ਮਾਮਲੇ ਦੀ ਸ਼ਿਕਾਇਤ ਗੁਰਦਾਸਪੁਰ ਦੇ ਸਾਈਬਰ ਸੈੱਲ ਨੂੰ ਦਿੱਤੀ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ।