PGI and GMCH-32 will have : ਚੰਡੀਗੜ੍ਹ ਵਿਚ ਪ੍ਰਸ਼ਾਸਨ ਪੀਜੀਆਈ ਅਤੇ ਜੀਐਸਮੀਐਚ 32 ਵਿਚ ਕੋਰੋਨਾ ਮਰੀਜ਼ਾਂ ਲਈ 100-100 ਬੈੱਡ ਵਧਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੈਕਟਰ-17 ਸਥਿਤ ਜੇਮਸ ਹੋਟਲ ਨੂੰ ਵੀ ਕੋਵਿਡ ਕੇਅਰ ਸੈਂਟਰ ਬਣਾਇਆ ਜਾਵੇਗਾ। ਪ੍ਰਸ਼ਾਸਨ ਨੇ ਪੰਜਾਬ ਯੂਨੀਵਰਿਸਟੀ ਦੇ ਹਾਸਟਲ ਨੰਬਰ 8, 9, 10 ਵਿਚ ਵੀ ਕੋਰੋਨਾ ਮਰੀਜ਼ਾਂ ਲਈ 600 ਬੈੱਡ ਦੀ ਵਿਵਸਥਾ ਕੀਤੀ ਹੈ। ਵੀਰਵਾਰ ਨੂੰ ਪ੍ਰਸ਼ਾਸਕ ਬੀ. ਪੀ. ਬਦਨੌਰ ਦੀ ਪ੍ਰਧਾਨਗੀ ਵਿਚ ਹੋਈ ਵਾਰ ਰੂਮ ਮੀਟਿੰਗ ਵਿਚ ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਲਈ ਬੈੱਡ ਵਧਾਉਣ ਦਾ ਫੈਸਲਾ ਲਿਆ ਗਿਆ।
ਸੰਸਦ ਮੈਂਬਰ ਕਿਰਣ ਖੇਰ ਨੇ ਬੁੱਧਵਾਰ ਨੂੰ ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਲਈ ਬੈੱਡਾਂ ਦੀ ਕਮੀ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਇਸ ਦੇ ਲਈ ਹੋਮ ਮਨਿਸਟਰੀ ਨੂੰ ਵੀ ਦਖਲ ਦੇਣ ਲਈ ਕਿਹਾ ਸੀ। ਵੀਰਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਪੀਜੀਆਈ ਡਾਇਰੈਕਟਰ ਅਤੇ ਗਵਰਨਮੈਂਟ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਵਾਧੂ ਬੈੱਡ ਦੀ ਵਿਵਸਥਾ ’ਤੇ ਗੌਰ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਟ੍ਰਾਈਸਿਟੀ ਵਿਚ ਹਰ ਰੋਜ਼ ਔਸਤਨ 200 ਮਰੀਜ਼ ਸਾਹਮਣੇ ਆ ਰਹੇ ਹਨ।