ਚੰਡੀਗੜ੍ਹ : ਦੇਸ਼ ਵਿੱਚ ਪਹਿਲੀ ਵਾਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕੋਵਿਡ ਵਿਰੁੱਧ ਐਂਟੀਬਾਡੀਜ਼ ਬਣਨ ਨੂੰ ਲੈ ਕੇ ਸੀਰੋ ਸਰਵੇਅ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸਰਵੇਅ ਇਸੇ ਮਹੀਨੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਜਗਤ ਰਾਮ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਸਰਵੇਖਣ ਵਿੱਚ 2,400 ਤੋਂ 2,500 ਦੇ ਕਰੀਬ ਸੈਂਪਲ ਲਏ ਜਾਣਗੇ ਅਤੇ ਇਸਦਾ ਉਦੇਸ਼ ਕਮਿਊਨਿਟੀ ਪੱਧਰ ‘ਤੇ ਕੋਵਿਡ -19 ਦੀ ਪਛਾਣ ਅਤੇ ਇਸ ਦੇ ਪਸਾਰ ਦੇ ਰੁਝਾਨਾਂ ਨੂੰ ਮਾਨੀਟਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੈਂਪਲਾਂ ਦੇ ਨਤੀਜੇ ਸਰਵੇਖਣ ਦੀ ਸ਼ੁਰੂਆਤ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਤੀਜੀ ਲਹਿਰ ਬਾਲਗਾਂ ਨਾਲੋਂ ਬੱਚਿਆਂ ਨੂੰ ਵਧੇਰੇ ਪ੍ਰਭਾਵਤ ਕਰੇਗੀ।
ਡਾਇਰੈਕਟਰ ਜਗਤ ਰਾਮ ਨੇ ਕਿਹਾ ਕਿ ਸਰਵੇਖਣ ਦੀ ਸ਼ੁਰੂਆਤ ਤੋਂ ਪਹਿਲਾਂ ਅਗਲੇ ਸੱਤ ਤੋਂ 10 ਦਿਨਾਂ ਵਿਚ ਅਸੀਂ ਇਸ ਦੀਆਂ ਵਿਧੀਆਂ ਜਿਵੇਂ ਨੈਤਿਕ ਮਨਜ਼ੂਰੀ, ਤਰਕ ਵਿਵਸਥਾ ਅਤੇ ਯੋਜਨਾਬੰਦੀ ਜਿਵੇਂਕਿ ਚੰਡੀਗੜ੍ਹ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚੋਂ ਕਿੰਨੇ ਨਮੂਨੇ ਇਕੱਠੇ ਕੀਤੇ ਜਾਣਗੇ ਅਤੇ ਝੁੱਗੀਆਂ ਵਿਚੋਂ ਕਿੰਨੇ ਸੈਂਪਲ ਲਏ ਜਾਣਗੇ, ‘ਤੇ ਕੰਮ ਕਰ ਰਹੇ ਹਾਂ।
ਇਹ ਵੀ ਪੜ੍ਹੋ : ਪੰਜਾਬ ‘ਚ ਝੁੱਗੀ-ਝੌਂਪੜੀ ਵਾਲੇ 1996 ਪਰਿਵਾਰਾਂ ਦਾ ਸੁਪਨਾ ਹੋਇਆ ਸਾਕਾਰ, ਮਿਲਿਆ ਮਾਲਕਾਨਾ ਹੱਕ
ਉਨ੍ਹਾਂ ਕਿਹਾ ਕਿ ਕਿਉਂਕਿ ਬੱਚਿਆਂ ਨੂੰ ਵਾਇਰਸ ਵਿਰੁੱਧ ਵੈਕਸੀਨੇਸ਼ ਨਹੀਂ ਕੀਤੀ ਗਈ ਹੈ, ਇਸ ਲਈ ਸਰਵੇਖਣ ਦਾ ਨਤੀਜਾ ਉਨ੍ਹਾਂ ਵਿਚ ਐਂਟੀਬਾਡੀਜ਼ ਦੇ ਰੁਝਾਨ ਨੂੰ ਸਮਝਣ ਵਿਚ ਮਦਦ ਕਰੇਗਾ।”