Plans to introduce 22 STPs : ਪੰਜਾਬ ਵਿਚ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਘੱਟ ਕਰਨ ਲਈ ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ (PPCB) ਦੀ ਅਗਲੇ ਸਾਲ ’ਚ ਵੱਖ-ਵੱਖ ਜ਼ਿਲਿਆਂ ਵਿਚ 22 ਸੀਵਰੇਜ ਟਰੀਟਮੈਂਟ ਪਲਾਂਟ (STP) ਲਗਾਉਣ ਅਤੇ ਦੋ ਕਾਮਨ ਐਫਲੁਏਂਟ ਟ੍ਰੀਟਮੈਂਟ ਪਲਾਂਟ (CETP) ਲਗਾਉਣ ਦੀ ਯੋਜਨਾ ਹੈ। ਉਸ ਦਾ ਟੀਚਾ ਵਾਟਰ ਟ੍ਰੀਟਮੈਂਟ ਦਾ ਹੈ। ਇਸ ਤੋਂ ਇਲਾਵਾ ਬੁੱਢਾ ਨਾਲਾ ਦੀ ਸਫਾਈ ਲਈ 650 ਕਰੋੜ ਦਾ ਪ੍ਰਾਜੈਕਟ ਵੀ ਸ਼ੁਰੂ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਜਲ ਪ੍ਰਦੂਸ਼ਣ ਦਾ ਵੱਡਾ ਕਾਰਨ ਮਿਊਨਿਸੀਪਲ ਸਾਲਿਡ ਵੇਸਟ ਅਤੇ ਸੀਵਰੇਜ ਵੇਸਟ ਨੂੰ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਸਾਲ 2021 ਵਿਚ ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ ਦਾ ਟਾਰਗੇਟ ਇਸ ਵੇਸਟ ਨੂੰ ਕੰਟਰੋਲ ਕਰਨਾ ਹੈ। ਇਸ ਦਾ ਬਲੂਪ੍ਰਿੰਟ ਬੋਰਡ ਨੇ ਤਿਆਰ ਕਰ ਲਿਆ ਹੈ। ਇਸ ਦੇ ਅਧੀਨ 10 ਲੱਖ ਤੋਂ ਵੱਧ ਅਬਾਦੀ ਵਾਲੇ ਸ਼ਹਿਰਾਂ ਲੁਧਿਆਣਾ ਅਤੇ ਅੰਮ੍ਰਿਤਸਰ ਲਈ 76 ਕਰੋੜ ਰੁਪਏ ਰਿਜ਼ਰਵ ਰਖੇ ਹਨ। ਇਨ੍ਹਾਂ ਨੂੰ ਮਿਊਂਸੀਪਲ ਸਾਲਿਡ ਵੇਸਟ ਮੈਨੇਜਮੈਂਟ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਸ਼ਹਿਰਾਂ ਵਿਚ ਸਰਕਾਰੀ ਕੱਚੀਆਂ ਥਾਵਾਂ ਨੂੰ ਪੱਕਾ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਦੂਸ਼ਿਤ ਚੌਗਿਰਦੇ, ਹਵਾ ਦੀ ਕੁਆਲਿਟੀ, ਡਿਗ ਰਹੇ ਪਾਣੀ ਦੇ ਪੱਧਰ ਅਤੇ ਸਾਫ-ਸਫਾਈ ਵਰਗੀਆਂ ਚੁਣੌਤੀਆਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ 104 ਕਰੋੜ ਰੁਪਏ ਰਿਜ਼ਰਵ ਰਖੇ ਗਏ ਹਨ।
ਜ਼ਿਕਰਯੋਗ ਹੈ ਕਿ ਹਵਾ ਦੀ ਕੁਆਲਿਟੀ ਵਿਚ ਸੁਧਾਰ ਲਿਆਉਣ ਲਈ ਤੈਅ ਮਾਪਦੰਡਾਂ ਮੁਤਾਬਕ ਨੌ ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਖੰਨਾ, ਗੋਬਿੰਦਗੜ੍ਹ, ਡੇਰਾਬੱਸੀ, ਨਯਾ ਨਗਰ ਅਤੇ ਡੇਰਾ ਬਾਬਾ ਨਾਨਕ ਲਈ ਸਿਟੀ ਟੈਕਨਾਲੋਜੀ ਤੋਂ ਨਵੀਂ ਜ਼ਿਗ-ਜ਼ੈਗ ਟੈਕਨਾਲੋਜੀ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇੰਡਸਟ੍ਰੀਅਲ ਭੱਠੀਆਂ ਸਾਈਡਹੁਡ ਸੈਕਸ਼ਨ ਅਤੇ ਸੀਐਨਜੀ, ਪੀਐਨਜੀ ਦਾ ਕੋਲਾ ਅਤੇ ਹੋਰ ਰਿਵਾਇਤੀ ਈਂਧਨਾਂ ਨਾਲ ਤਬਦੀਲੀ ਸ਼ਾਮਲ ਹੈ। ਦੱਸਣਯੋਗ ਹੈ ਕਿ ਲੌਕਡਾਊਨ ਦੌਰਾਨ ਪੀਪੀਸੀਬੀ ਦੀ ਨੇ ਪੰਜ ਫੇਸ ਵਿਚ 100 ਟਨ ਬਾਇਓਮੈਡੀਕਲ ਵੇਸਟ ਇਕੱਠਾ ਕਰਕੇ ਸਹੀ ਤੇ ਸਰੁੱਖਿਅਤ ਢੰਗ ਨਾਲ ਨਿਪਟਾਰਾ ਕੀਤਾ ਹੈ।