ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ‘ਤੇ ਧੰਨਵਾਦੀ ਭਾਸ਼ਣ ਦਿੱਤਾ। ਇਸ ਮੌਕੇ ਪੀਐੱਮ ਮੋਦੀ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਲਈ ਪਰਿਵਾਰਵਾਦ ਵੱਡਾ ਖਤਰਾ ਹੈ।
ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ। ਕਾਂਗਰਸ ਦਾ ਵਿਸ਼ਵਾਸ ਹਮੇਸ਼ਾ ਇਕ ਪਰਿਵਾਰ ਪ੍ਰਤੀ ਰਿਹਾ ਹੈ।ਇਕ ਪਰਿਵਾਰ ਦੇ ਅੱਗੇ ਉਹ ਨਾ ਕੁਝ ਕਰ ਸਕਦੇ ਹਨ ਤੇ ਨਾ ਕੁਝ ਸੋਚ ਸਕਦੇ ਹਨ।ਉਨ੍ਹਾਂ ਕਿਹਾ ਕਿ ਮੈਂ ਦੇਖ ਰਿਹਾ ਹਾਂ ਕਿ ਵਿਰੋਧੀਆਂ ਵਿਚੋਂ ਬਹੁਤ ਸਾਰੇ ਲੋਕ ਚੋਣ ਲੜਨ ਦਾ ਹੌਸਲਾ ਵੀ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਕਈ ਲੀਡਰ ਆਪਣੀਆਂ ਸੀਟਾਂ ਬਦਲਣੀ ਚਾਹੁੰਦੇ ਹਨ। ਕਈ ਵਿਰੋਧੀ ਲੀਡਰ ਰਾਜਸਭਾ ਦਾ ਰਸਤਾ ਲੱਭ ਰਹੇ ਹਨ। PM ਮੋਦੀ ਨੇ ਕਿਹਾ ਕਿ ਵਿਰੋਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੇ ਹਨ। ਮੈਂ ਹਮੇਸ਼ਾ ਕਿਹਾ ਹੈ ਕਿ ਦੇਸ਼ ਨੂੰ ਇਕ ਚੰਗੇ ਵਿਰੋਧੀ ਦੀ ਲੋੜ ਹੈ।
ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਵਿਰੋਧੀ ਕਦੋਂ ਤੱਕ ਸਮਾਜ ਨੂੰ ਵੰਡੇਗਾ। ਵਿਰੋਧੀਆਂ ਦੀ ਇਸ ਹਾਲਤ ਲਈ ਕਾਂਗਰਸ ਜ਼ਿੰਮੇਵਾਰ ਹੈ। ਦੇਸ਼ ਨੂੰ ਸਿਹਤਮੰਦ ਤੇ ਚੰਗੇ ਵਿਰੋਧੀ ਦੀ ਬਹੁਤ ਲੋੜ ਹੈ। ਇੰਨੇ ਸਾਲ ਹੋ ਗਏ ਕਿ ਵਿਰੋਧੀ ਨੇਤਾ ਨਹੀਂ ਬਦਲ ਸਕਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਕਿਸੇ ਨੇਤਾ ਨੂੰ ਅੱਗੇ ਨਹੀਂ ਵਧਾਇਆ ਗਿਆ। ਪੀਐੱਮ ਮੋਦੀ ਨੇ ਕਿਹਾ ਕਿ ਪਰਿਵਾਰਵਾਦ ਦਾ ਖਮਿਆਜ਼ਾ ਦਾ ਦੇਸ਼ ਨੇ ਚੁੱਕਿਆ ਹੈ। ਕਾਂਗਰਸ ਦੀ ਦੁਕਾਨ ਵਿਚ ਤਾਲਾ ਲੱਗਣ ਦੀ ਨੌਬਤ ਆ ਗਈ ਹੈ।
ਇਹ ਵੀ ਪੜ੍ਹੋ : ਮੈਡੀਕਲ ਅਫਸਰ ਭਰਤੀ ਘੁਟਾਲਾ, ਸਿਹਤ ਵਿਭਾਗ ਨੇ ਪੁਲਿਸ ਨੂੰ ਕਸੂਰਵਾਰ ਉਮੀਦਵਾਰਾਂ ਖਿਲਾਫ ਕਾਰਵਾਈ ਦੇ ਦਿੱਤੇ ਨਿਰਦੇਸ਼
ਪੀਐੱਮ ਮੋਦੀ ਨੇ ਦਾਅਵ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦਾ ਤੀਜਾ ਕਾਰਜਕਾਲ ਹੁਣ ਜ਼ਿਆਦਾ ਦੂਰ ਨਹੀਂ ਹੈ। ਸਿਰਫ 100-125 ਦਿਨ ਬਾਕੀ ਹੈ। ਮੈਂ ਗਿਣਤੀ ‘ਤੇ ਨਹੀਂ ਜਾਂਦਾ ਪਰ ਮੈਂ ਦੇਸ਼ ਦਾ ਮੂਡ ਦੇਖ ਸਕਦਾ ਹਾਂ।ਇਸ ਨਾਲ NDA 400 ਦੇ ਪਾਰ ਪਹੁੰਚ ਜਾਵੇਗੀ ਤੇ ਭਾਜਪਾ ਨੂੰ 370 ਸੀਟਾਂ ਜ਼ਰੂਰੀ ਮਿਲਣਗੀਆਂ।
ਵੀਡੀਓ ਲਈ ਕਲਿੱਕ ਕਰੋ –