ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਲਾਲਾਬਾਦ ਪੁਲਿਸ ਨੇ ਅੱਜ ਸਵੇਰੇ 5 ਵਜੇ ਖਹਿਰਾ ਨੂੰ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਸੈਕਟਰ-5 ਵਿਚ ਉਨ੍ਹਾਂ ਦੇ ਘਰ ਵਿਚ ਹਿਰਾਸਤ ਵਿਚ ਲਿਆ ਹੈ। ਦਰਅਸਲ ਉਨ੍ਹਾਂ ਦੇ ਮੁਲਾਜ਼ਮ ਤੋਂ ਡਰੱਗ ਮਿਲਣ ‘ਤੇ ਇਹ ਐੈਕਸ਼ਨ ਲਿਆ ਗਿਆ ਹੈ। ਦੱਸ ਦੇਈਏ ਕਿ ਉਨ੍ਹਾਂ ‘ਤੇ ਇਸ ਤੋਂ ਪਹਿਲਾਂ 2015 ਦੇ ਐੱਨਡੀਪੀਐੱਸ ਐਕਟ ਦੇ ਇਕ ਪੁਰਾਣੇ ਮਾਮਲੇ ਵਿਚ ਵੀ ਕਾਰਵਾਈ ਹੋ ਚੁੱਕੀ ਹੈ।
ਈਡੀ ਨੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਸ ਮਾਮਲੇ ਵਿਚ ਪੁੱਛਗਿਛ ਲਈ ਬੁਲਾਇਆ ਸੀ ਜਿਥੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਈਡੀ ਨੇ ਦੋਸ਼ ਲਗਾਇਆ ਕਿ ਖਹਿਰਾ ਨੇ ਡਰੱਗ ਮਾਮਲੇ ਦੇ ਦੋਸ਼ੀਆਂ ਤੇ ਫਰਜ਼ੀ ਪਾਸਪੋਰਟ ਰੈਕੇਟਰਾਂ ਦੇ ਸਹਿਯੋਗੀ ਹਨ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ! ਗਣੇਸ਼ ਪੰਡਾਲ ‘ਚੋਂ ਪ੍ਰਸ਼ਾਦ ਚੁੱਕ ਕੇ ਖਾਣ ‘ਤੇ ਬੰਨ੍ਹ ਕੇ ਕੁੱਟਿਆ ਮੁੰਡਾ, ਹੋਈ ਮੌ.ਤ
ਦੱਸ ਦੇਈਏ ਕਿ ਈਡੀ ਸਾਬਕਾ ਵਿਧਾਇਕ ਤੋਂ 2015 ਤੋਂ ਪੁੱਛਗਿਛ ਕਰ ਰਹੀ ਹੈ।ਇਸ ਤੋਂ ਪਹਿਲਾਂ ਵੀ ਭੁਲੱਥ ਸਥਿਤ ਰਿਹਾਇਸ਼ ‘ਤੇ ਈਡੀ ਨੇ ਛਾਪਾ ਮਾਰਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖਹਿਰਾ ਡਰੱਗ ਮਾਮਲੇ ਦੇ ਦੋਸ਼ੀਆਂ ਤੇ ਫਰਜ਼ੀ ਪਾਸਪੋਰਟ ਰੈਕਟਰਾਂ ਦੇ ਸਹਿਯੋਗੀ ਰਹੇ ਹਨ।