ਪੰਜਾਬ ਦੇ ਗੁਰਦਾਸਪੁਰ ਦੇ ਕਾਦੀਆਂ ਪੁਲਿਸ ਨੇ ਲੁੱਟ ਦੇ ਇੱਕ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਲੁੱਟਿਆ ਗਿਆ ਪਰਸ, 2500 ਰੁਪਏ, ਮੋਬਾਈਲ ਅਤੇ ਸੋਨੇ ਦਾ ਕੋਕਾ, ਲੁੱਟ ਦੌਰਾਨ ਵਰਤੀ ਗਈ ਸਕੂਟੀ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
DSP ਸ੍ਰੀਹਰਗੋਬਿੰਦਪੁਰ ਰਾਜੇਸ਼ ਕੁਮਾਰ ਕੱਕੜ ਨੇ ਦੱਸਿਆ ਕਿ ਹਾਲ ਹੀ ਵਿੱਚ ਖਾਲਦਾ ਸ਼ਮਸ ਪਤਨੀ ਬਸ਼ੀਰ ਵਾਸੀ ਦਾਰੁਲ ਸਲਾਮ ਕੋਠੀ ਮਸਜਿਦ ਜਾ ਰਹੀ ਸੀ। ਰਸਤੇ ਵਿੱਚ ਇੱਕ ਸਕੂਟਰ ਸਵਾਰ ਤਿੰਨ ਨੌਜਵਾਨਾਂ ਨੇ ਉਸਦਾ ਪਰਸ ਖੋਹ ਲਿਆ। ਜਿਸ ਵਿੱਚ 2500 ਰੁਪਏ ਅਤੇ ਇੱਕ ਮੋਬਾਈਲ ਸੀ। ਕਾਦੀਆਂ ਥਾਣੇ ਵਿੱਚ 29 ਅਗਸਤ ਨੂੰ ਤਿੰਨ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ASI ਦਾ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਅਨੋਖਾ ਤਰੀਕਾ, ਤੁੰਬੀ ਬਾਜਾ ਨਸ਼ਿਆਂ ਨੂੰ ਛੱਡਣ ਦਾ ਦਿੱਤਾ ਸੁਨੇਹਾ
ਇਸ ਸਬੰਧੀ ਪੁਲਿਸ ਨੇ ਪਹਿਲਾਂ ਹੀ ਵਿਜੇ ਕੁਮਾਰ ਵਾਸੀ ਪ੍ਰਤਾਪ ਨਗਰ ਮੁਹੱਲਾ, ਹਾਲ ਵਾਸੀ ਮੁਹੱਲਾ ਧਰਮਪੁਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਹਰਮਨਪ੍ਰੀਤ ਸਿੰਘ ਅਤੇ ਵਿਨੈ ਸਿੰਘ ਵਾਸੀ ਪਿੰਡ ਲੋਹਛਾਪ ਮੌਕੇ ਤੋਂ ਫ਼ਰਾਰ ਹੋ ਗਏ ਸਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: