ਕਿਸਾਨਾਂ ਦੇ ਹਿੱਤ ਲਈ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਪ੍ਰਸਤਾਵ ਰੱਖਿਆ ਹੈ। ਸੂਬਾ ਸਰਕਾਰ ਨੇ ਕੇਂਦਰ ਅੱਗੇ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਮੰਗ ਰੱਖੀ ਹੈ। CM ਮਾਨ ਨੇ ਕੇਂਦਰ ਸਰਕਾਰ ਨੂੰ ਤਜਵੀਜ਼ ਭੇਜੀ ਹੈ। ਜਾਣਕਾਰੀ ਮੁਤਾਬਕ ਸਾਉਣੀ 2024-25 ਦੀਆਂ ਫਸਲਾਂ ਦੇ MSP ਨਿਰਧਾਰਨ ਲਈ ਇਹ ਤਜਵੀਜ਼ ਭੇਜੀ ਗਈ ਹੈ। ਇਸ ਦੇ ਨਾਲ ਹੀ ਕਪਾਹ ਤੇ 10,767 ਰੁਪਏ MSP ਦੇਣ ਦੀ ਮੰਗ ਕੀਤੀ ਗਈ ਹੈ।
ਸਾਉਣੀ 2024-25 ਦੀਆਂ ਫ਼ਸਲਾਂ ਦੇ MSP ਨਿਰਧਾਰਿਤ ਕਰਨ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਜੋ ਤਜਵੀਜ਼ ਭੇਜੀ ਹੈ, ਉਸ ਮੁਤਾਬਕ ਫਸਲਾਂ ਦੀ ਘੱਟੋ-ਘੱਟ ਨਿਰਧਾਰਤ ਕੀਮਤ ਹੇਠ ਲਿਖੇ ਮੁਤਾਬਕ ਰੱਖੀ ਗਈ ਹੈ-
ਫ਼ਸਲ ਰੁਪਏ ਪ੍ਰਤੀ ਕੁਇੰਟਲ
ਝੋਨਾ 3284
ਗਰੇਡ ਏ ਝੋਨਾ 3324
ਕਪਾਹ 10,767
ਮੂੰਗ 11,555
ਮੂੰਗਫਲੀ 8610
ਅਰਹਰ 9450
ਮਾਂਹ 9385
ਵੀਡੀਓ ਲਈ ਕਲਿੱਕ ਕਰੋ –