ਜਿਥੋਂ ਤੱਕ ਭਾਰਤ ਵਿਚ ਅਪਰਾਧ ਦੀ ਗੱਲ ਹੈ ਤਾਂ ਪੰਜਾਬ ਪੂਰੇ ਦੇਸ਼ ਵਿਚ 22ਵੇਂ ਨੰਬਰ ‘ਤੇ ਹੈ। ਪੰਜਾਬ ਹੋਰ 21 ਸੂਬਿਆਂ ਤੋਂ ਬੇਹਤਰ ਹੈ। 2022 ਦੌਰਾਨ ਕਾਗਨੀਜੇਬਲ ਆਈਪੀਸੀ ਅਤੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨਾਂ (SLL) ਅਪਰਾਧਾਂ ਦੇ ਤਹਿਤ ਰਾਜ/ਯੂਟੀ-ਵਾਰ ਅਪਰਾਧ ਦਰ ਦੇ ਅਨੁਸਾਰ ਦਿੱਲੀ ਅਪਰਾਧ ਦਰ ਵਿੱਚ ਸਭ ਤੋਂ ਅੱਗੇ ਹੈ, ਜਿਥੇ ਪ੍ਰਤੀ ਲੱਖ ਜਨਸੰਖਿਆ ‘ਤੇ ਅਪਰਾਧ ਦਰ 1518.2 ਹੈ, ਇਸਦੇ ਬਾਅਦ ਕੇਰਲ (1274.7), ਹਰਿਆਣਾ (810.4), ਗੁਜਰਾਤ (738.9), ਤਮਿਲਨਾਡੂ (617.2), ਮੱਧਪ੍ਰਦੇਸ਼ (568.7), ਮਹਾਰਾਸ਼ਟਰ (443), ਤੇਲੰਗਾਨਾ (436.9), ਅੰਡੇਮਾਨ ਨਿਕੋਬਾਰ ਦੀਪ ਸਮੂਹ (395.2), ਰਾਜਸਥਾਨ (388.9), ਓਡੀਸ਼ਾ (386.7), ਆਂਧਰਾ ਪ੍ਰਦੇਸ਼ (368.3), ਮਿਜੋਰਮ (336), ਉੱਤਰ ਪ੍ਰਦੇਸ਼ (321.9), ਉਤਰਾਖੰਡ (229.4), ਚੰਡੀਗੜ੍ਹ (299.1), ਪੁਡੂਚੇਰੀ (281.2), ਬਿਹਾਰ (277), ਕਰਨਾਟਕ (268.2), ਹਿਮਾਚਲ ਪ੍ਰਦੇਸ਼ (256), ਛੱਤੀਸਗੜ੍ਹ (246.5) ਤੇ ਪੰਜਾਬ (240.6) ਦਾ ਨੰਬਰ ਆਉਂਦਾ ਹੈ।
ਅੰਕੜਿਆਂ ਮੁਤਾਬਕ ਪੰਜਾਬ ਵਿਚ 2021 ਦੀ ਤੁਲਨਾ ਵਿਚ 2022 ਦੌਰਾਨ ਅਪਰਾਧ ਦਰ ਵਿਚ ਗਿਰਾਵਟ ਆਈ ਹੈ। ਇਹ ਡਾਟਾ ਕੇਂਦਰੀ ਗ੍ਰਹਿ ਮੰਤਰੀ ਨਿਤਿਆਨੰਦ ਰਾਏ ਨੇ ਹੁਣੇ ਜਿਹੇ ਖਤਮ ਹੋਏ ਰਾਜ ਸਭ ਦੇ ਸਰਦ ਰੁੱਤ ਸੈਸ਼ਨ ਵਿਚ ਲੁਧਿਆਣਾ ਤੋਂ ਸਾਂਸਦ ਸੰਜੀਵ ਅਰੋੜਾ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਪਲਬਧ ਕਰਾਇਆ ਹੈ। ਅਰੋੜਾ ਨੇ ਪੁੱਛਿਆ ਸੀ ਕਿ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦੇ ਨਵੇਂ ਰਿਕਾਰਡ ਮੁਤਾਬਕ ਸਾਲ 2022 ਵਿਚ ਦੇਸ਼ ਵਿਚ ਅਪਰਾਧ ਦਰ ਕਿਹੋ ਜਿਹੀ ਰਹੀ ਤੇ ਸੂਬਾ ਵਾਰ, ਸ਼੍ਰੇਣੀ ਵਾਰ ਵੇਰਵਾ ਕੀ ਹੈ।
ਮੰਤਰੀ ਨੇ ਆਪਣੇ ਜਵਾਬ ਵਿੱਚ ਕਿਹਾ ਕਿ NCRB ਆਪਣੇ ਪ੍ਰਕਾਸ਼ਨ ‘ਕ੍ਰਾਈਮ ਇਨ ਇੰਡੀਆ’ ਵਿੱਚ ਅਪਰਾਧਾਂ ਬਾਰੇ ਜਾਣਕਾਰੀ ਨੂੰ ਸੰਕਲਿਤ ਅਤੇ ਪ੍ਰਕਾਸ਼ਿਤ ਕਰਦਾ ਹੈ। ਪ੍ਰਕਾਸ਼ਿਤ ਰਿਪੋਰਟਾਂ ਸਾਲ 2022 ਤੱਕ ਉਪਲਬਧ ਹਨ। ਉਸਨੇ 2021 ਅਤੇ 2022 ਦੌਰਾਨ ਭਾਰਤੀ ਦੰਡ ਸੰਹਿਤਾ (IPC) ਅਤੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨਾਂ (SLL) ਦੇ ਅਧੀਨ ਵੱਖ-ਵੱਖ ਪਛਾਣਯੋਗ ਅਪਰਾਧਾਂ ਲਈ ਅਪਰਾਧ ਦਰਾਂ ਦੇ ਰਾਜ/ਯੂਟੀ-ਵਾਰ ਵੇਰਵੇ ਵੀ ਪ੍ਰਦਾਨ ਕੀਤੇ।
ਇਹ ਵੀ ਪੜ੍ਹੋ : WFI ਦੀ ਮਾਨਤਾ ਰੱਦ ਹੋਣ ‘ਤੇ ਬਜਰੰਗ ਪੂਨੀਆ ਬੋਲੇ-‘ਨਹੀਂ ਵਾਪਸ ਲਵਾਂਗਾ ਪਦਮਸ਼੍ਰੀ, ਜਦੋਂ ਤੱਕ ਨਹੀਂ ਮਿਲਦਾ ਨਿਆਂ’
ਜਾਣਕਾਰੀ ਦਿੰਦਿਆਂ MP ਅਰੋੜਾ ਨੇ ਦੱਸਿਆ ਕਿ ਇਹ ਰਾਹਤ ਦੀ ਗੱਲ ਹੈ ਕਿ ਪੰਜਾਬ ਵਿਚ ਅਪਰਾਧ ਦਰ ਵਿਚ ਗਿਰਾਵਟ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਅਗਲੇ ਸਾਲ ਦੇ ਅੰਕੜਿਆਂ ਦੌਰਾਨ ਅਪਰਾਧ ਦਰ ਵਿਚ ਹੋਰ ਗਿਰਾਵਟ ਆਏਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੱਤਾਧਾਰੀ ‘ਆਪ’ ਸਰਕਾਰ ਵਿਚ ਅਪਰਾਧ ਤੇ ਨਸ਼ੀਲੀਆਂ ਦਵਾਈਆਂ ਦੇ ਖਤਰੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲਿਸ ਨੇ ਅਪਰਾਧੀਆਂ ਤੇ ਅਸਮਾਜਿਕ ਤੱਤਾਂ ਖਿਲਾਫ ਸਖਤ ਰੁਖ਼ ਅਪਣਾਇਆ ਹੈ ਜੋ ਕਿ ਪ੍ਰਸ਼ੰਸਾਯੋਗ ਹੈ।
ਵੀਡੀਓ ਲਈ ਕਲਿੱਕ ਕਰੋ : –