‘Punjab First’ organization launches campaign : ਚੰਡੀਗੜ : ਕਿਸਾਨ ਖੇਤੀਬਾੜੀ ਕਾਨੂੰਨਾਂ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਦਿੱਲੀ ਵਿੱਚ ਡਟੇ ਕਿਸਾਨਾਂ ਦੇ ਸੰਘਰਸ਼ ਨੂੰ ਤੇਜ਼ ਕਰਨ ਲਈ ਪੰਜਾਬ ਵਿੱਚ ਵੀ ਪੂਰੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਂਆਂ ‘ਪੰਜਾਬ ਫਰਸ’ ਨਾਂ ਦੀ ਇੱਕ ਸੰਸਥਾ ਵੱਲੋਂ ਪੂਰੇ ਪੰਜਾਬ ‘ਚ ਕਿਸਾਨਾਂ ਦੇ ਸਮਰਥਨ ਵਿੱਚ ਝੰਡੇ ਲਾਓੁਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਅਧੀਨ 20000 ਝੰਡੇ ਵੰਡੇ ਜਾਣਗੇ। ਇਨ੍ਹਾਂ ਝੰਡਿਆਂ ਉਪਰ “ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ” ਲਿਖਿਆ ਹੋਇਆ ਹੈ। ਪੀਲੇ ਰੰਗ ਦੇ ਇਨ੍ਹਾਂ ਝੰਡਿਆਂ ਨੂੰ ਪੂਰੇ ਪੰਜਾਬ ਵਿੱਚ ਸੰਸਥਾ ਦੇ ਵਲੰਟੀਅਰਾਂ ਵੱਲੋਂ ਮੁਫਤ ਵੰਡਿਆ ਜਾਵੇਗਾ। ‘ਪੰਜਾਬ ਫਸਟ’ ਦੀ ਇਸ ਮੁਹਿੰਮ ਦਾ ਮੁੱਖ ਮੁੱਦਾ ਕਿਸਾਨੀ ਮੋਰਚੇ ਲਈ ਸਹਿਯੋਗ ਵਧਾਓੁਣ ਅਤੇ ਕਿਸਾਨੀ ਮੁੱਦਿਆਂ ਬਾਰੇ ਲੋਕਾਂ ਨੂੰ ਹੋਰ ਜਾਣੂ ਕਰਵਾਉਣ ਦਾ ਰਹੇਗਾ।
ਸੰਸਥਾ ਦੇ ਵਾਲੰਟੀਅਰਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਇਹ ਹੈ ਕਿ 26 ਜਨਵਰੀ ਨੁੰ ਵੱਧ ਤੋਂ ਵੱਧ ਲੋਕ ਦਿੱਲੀ ਪਹੁੰਚਣ। ਇਹ ਝੰਡੇ ਸ਼ਹਿਰਾਂ ਪਿੰਡਾ ਦੀਆਂ ਮੁੱਖ ਥਾਂਵਾਂ, ਚੌਂਕਾ, ਘਰਾਂ ਅਤੇ ਦੁਕਾਨਾਂ ਆਦਿ ‘ਤੇ ਲਾਏ ਜਾਣਗੇ। ਇਸ ਮੁਹਿੰਮ ਨੂੰ ਸੋਸ਼ਲ ਮੀਡੀਆ ‘ਤੇ ਵੀ ਓੁਭਾਰਿਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਝੰਡਿਆਂ ਨੁੰ ਆਪਣੇ ਘਰਾਂ, ਦੁਕਾਨਾਂ ਅਤੇ ਗੱਡੀਆਂ ‘ਤੇ ਲਾਓੁਣ। ਝੰਡਿਆਂ ਨੂੰ ਆਪਣੇ ਘਰਾਂ, ਦੁਕਾਨਾਂ ‘ਤੇ ਲਗ ਕੇ ਸੋਸ਼ਲ ਮੀਡੀਆ ਤੇ ਪਾਉਣਾ ਵੀ ਇਸ ਮੁਹਿੰਮ ਦਾ ਇੱਕ ਅਹਿਮ ਹਿੱਸਾ ਹੋਵੇਗਾ, ਤਾਂ ਕਿ ਲੋਕ ਵੱਧ ਤੋਂ ਵੱਧ ਜਾਗਰੂਕ ਹੋ ਕੇ ਖੁਦ ਹੀ ਹਰ ਥਾਂ ‘ਤੇ ਝੰਡੇ ਲਗਉਣ।
ਸੰਸਥਾ ਦੇ ਵਾਲੰਟੀਅਰ ਸੁਰਿੰਦਰ ਮਾਵੀ ਨੇ ਦੱਸਿਆ ਕਿ “ਇਹ ਝੰਡਿਆਂ ਦਾ ਪਹਿਲਾ ਲਾਟ ਹੈ ਅਤੇ ਹੋਰ ਝੰਡੇ ਛਪਾ ਕੇ ਵੰਡੇ ਜਾਣਗੇ। ਵੱਧ ਤੋ ਵੱਧ ਲੋਕਾਂ ਤੱਕ ਪਹੁੰਚ ਕੀਤੀ ਦਾ ਰਹੀ ਹੈ, ਤਾਂ ਕਿ ਹੋਰ ਲੋਕ ਮੁਹਿੰਮ ਨਾਲ ਜੁੜ ਸਕਣ, ਚਾਹੇ ਭਾਰਤ ਤੋਂ ਹੋਣ ਜਾ ਵਿਦੇਸ਼ ਤੋਂ, ਇਸ ਨਾਲ ਕਿਸਾਨਾਂ ਦੇ ਨਾਲ ਮੋਡੇ ਨਾਲ ਮੋਡਾ ਜੋੜ ਕਿਸਾਨੀ ਮੋਰਚੇ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਜਾਵੇਗੀ ਅਤੇ ਹਜ਼ਾਰਾਂ ਝੰਡਿਆਂ ਤੋਂ ਸ਼ੁਰੂ ਕੀਤੀ ਇਹ ਮੁਹਿੰਮ ਲੱਖਾਂ ਝੰਡਿਆਂ ਤੱਕ ਲੈ ਕੇ ਜਾਵੇਗੀ।”