Punjab Govt Releases : ਚੰਡੀਗੜ : ਪੰਜਾਬ ਸਰਕਾਰ ਵੱਲੋਂ ਨੈਸ਼ਨਲ ਟੀਚਰਜ਼ ਐਵਾਰਡ-2019 ਲਈ ਆਨਲਾਈਨ ਅਪਲਾਈ ਕਰਨ ਲਈ ਸੋਧੀਆਂ ਹੋਈਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ, ਜਿਸ ਮੁਤਾਬਕ 11 ਜੁਲਾਈ 2020 ਤੱਕ ਅਧਿਆਪਕਾਂ ਵੱਲੋਂ ਵੈੱਬਸਾਈਟ http://mhrd.gov.in ਅਤੇ http://nationalawardstoteachers.mhrd.gov.in ‘ਤੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਸਬੰਧੀ ਡਾਇਰੈਕਟਰ (ਸੈ.ਸਿ.) ਸੁਖਜੀਤ ਪਾਲ ਸਿੰਘ ਵੱਲੋਂ ਜਾਰੀ ਹੁਕਮਾਂ ਦੀ ਜਾਣਕਾਰੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਅਵਾਰਡ ਦੇ ਮੁਲਾਂਕਣ ਲਈ ਹਰ ਜ਼ਿਲੇ ਵਿੱਚ ਜ਼ਿਲਾ ਚੋਣ ਕਮੇਟੀ ਬਣਾਈ ਜਾਵੇਗੀ, ਜਿਸ ਵੱਲੋਂ ਤਿੰਨ ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ ਕਰਕੇ ਸੂਬਾਈ ਚੋਣ ਕਮੇਟੀ ਨੂੰ 21 ਜੁਲਾਈ 2020 ਤੱਕ ਭੇਜੇ ਜਾਣਗੇ। ਇਸ ਦੇ ਨਾਲ ਹੀ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਦਾ ਵਿਜੀਲੈਂਸ ਕਲੀਅਰੈਂਸ ਵਿਵਹਾਰ ਤੇ ਆਚਰਣ ਸਰਟੀਫਿਕੇਟ ਵੀ ਦੇਣਾ ਹੋਵੇਗਾ।
ਇਹ MHRD ਦੀ ਸੋਧੀ ਗਾਈਡਲਾਈਨ ਮੁਤਾਬਕ ਆਨਲਾਈਨ ਪੋਰਟਲ ਤੋਂ ਪ੍ਰਿੰਟ ਆਊਟ ਕੀਤਾ ਜਾਵੇਗਾ ਅਤੇ ਉਸ ਸਰਟੀਫਿਕੇਟ ‘ਤੇ ਸਮੂਹ ਮੈਂਬਰਾਂ ਵੱਲੋਂ ਹਸਤਾਖਰ ਕਰਨ ਤੋਂ ਬਾਅਦ ਮੁੜ ਪੋਰਟਲ ‘ਤੇ ਅਪਲੋਡ ਕੀਤਾ ਜਾਵੇਗਾ। 31 ਜੁਲਾਈ 2020 ਤੱਕ ਸੂਬਾਈ ਚੋਣ ਕਮੇਟੀ ਵੱਲੋਂ ਛੇ ਉਮੀਦਵਾਰਾਂ ਦੇ ਨਾਂ ਰਾਸ਼ਟਰੀ ਪੱਧਰ ਦੀ ਜਿਊਰੀ ਨੂੰ ਭੇਜੇ ਜਾਣਗੇ। ਸੂਬਾਈ ਚੋਣ ਕਮੇਟੀ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਕਮੇਟੀ ਦੇ ਚੇਅਰਪਰਸਨ ਸਿੱਖਿਆ ਸਕੱਤਰ ਹੋਣਗੇ। ਉਨ੍ਹਾਂ ਤੋਂ ਇਲਾਵਾ ਇਸ ਕਮੇਟੀ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇੰਦਾ, ਡਾਇਰੈਕਟਰ ਸਿੱਖਿਆ (ਮੈਂਬਰ ਸਕੱਤਰ), ਡਾਇਰੈਕਟਰ ਐਸ.ਸੀ.ਈ.ਆਰ.ਟੀ. (ਮੈਂਬਰ) ਅਤੇ ਸੂਬਾਈ ਐਮ.ਆਈ.ਐਸ. ਇੰਚਾਰਜ (ਤਕਨੀਕੀ ਸਹਾਇਕ) ਹੋਣਗੇ।