Punjabis did not support : ਰੈਫਰੈਂਡਮ 2020 ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਵਿਚ ਅਰਦਾਸ ਕਰਕੇ ਕਰਨ ਵਾਲੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਪੰਜਾਬੀਆਂ ਵੱਲੋਂ ਹਿਮਾਤਇਤ ਨਹੀਂ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਰੈਫਰੇਂਡਮ 2020 ਲਈ ਕੀਤੀ ਜਾਣ ਵਾਲੀ ਕਿਸੇ ਵੀ ਸੰਭਾਵਿਤ ਅਰਦਾਸ ਦੇ ਮੌਕੇ ’ਤੇ ਇਕੱਠੇ ਹੋਣ ਵਾਲੇ ਲੋਕਾਂ ਨੂੰ ਰੋਕਣ ਪ੍ਰਤੀ ਪੂਰੀ ਤਰ੍ਹਾਂ ਚੌਕਸੀ ਵਰਤੀ ਹੋਈ ਸੀ। ਉਥੇ ਹੀ ਸ੍ਰੀ ਅਕਾਲ ਤਖਤ ਵਿਚ ਅਰਦਾਸ ਨਾ ਕਰ ਸਕਣ ਕਰਕੇ ਤਹਿਸ਼ ਵਿਚ ਆਏ ਗੁਰਪਤਵੰਤ ਸਿੰਘ ਪੰਨੂ ਨੇ ਇਕ ਯੋਜਨਾ ਤਹਿਤ ਇਕ ਰੂਸੀ ਪੋਰਟਲ ਰਾਹੀਂ ਪੰਜਾਬ ਵਿਚ ਲੋਕਾਂ ਲਈ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਇਹ ਪੋਰਟਲ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿਚ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ।
ਦੱਸਣਯੋਗ ਹੈ ਕਿ ਸ਼ਨੀਵਾਰ ਸਵੇਰ ਤੋਂ ਹੀ ਪੁਲਸ ਸੁਰੱਖਿਆ ਬਲ ਦੇ ਸੈਂਕੜੇ ਜਵਾਨ ਸ੍ਰੀ ਹਰਮੰਦਿਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਵਿਚ ਤਾਇਨਾਤ ਕਰ ਦਿੱਤੇ ਗਏ ਸਨ। ਸਾਦੀ ਵਰਦੀ ਵਿਚ ਪੁਲਿਸ ਅਧਿਕਾਰੀ ਤੇ ਜਵਾਨਾਂ ਨੇ ਸਚਖੰਡ ਕੰਪਲੈਕਸ ਖਾਸ ਕਰ ਸ੍ਰੀ ਅਕਾਲ ਤਖਤ ਦੇ ਕੰਪਲੈਕਸ ਵਿਚ ਸ਼ੱਕੀ ਲੋਕਾਂ ’ਤੇ ਨਜ਼ਰ ਰਖੀ ਹੋਈ ਸੀ। ਪੁਲਿਸ ਨੇ ਸਚਖੰਡ ਦੇ ਬਾਹਰ ਸਖਤ ਸਰੁੱਖਿਆ ਪ੍ਰਬੰਧ ਕੀਤੇ ਸਨ।
ਉਧਰ ਸਿਖ ਫਾਰ ਜਸਟਿਸ ਦੇ ਰੇਫਰੈਂਡਮ-2020 ਮੁਹਿੰਮ ਨੂੰ ਪੰਜਾਬੀਆਂ ਵੱਲੋਂ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ । ਸਿੱਖ ਫਾਰ ਜਸਟਿਸ ਦੇ ਕਲੀਨਸ਼ੇਵ ਧਾਲੀਵਾਲ ਦਾ ਫੇਸਬੂਕ ਤੇ ਲਾਇਵ ਬੁਰੀ ਤਰ੍ਹਾਂ ਫਲਾਪ ਹੋ ਗਿਆ ਹੈ। ਧਾਲੀਵਾਲ ਖੁਦ ਬੋਲ ਰਿਹਾ ਕਿ ਪਿਛਲੇ ਦਿਨ ਨਾਲੋਂ ਅੱਜ ਬਹੁਤ ਘੱਟ ਲੋਕ ਲਾਇਵ ਹੋ ਰਹੇ ਹਨ ,ਇਹ ਚਿੰਤਾ ਦੀ ਗੱਲ ਹੈ । ਇਸ ਵਿਚ ਜ਼ਿਆਦਾਤਰ ਬਾਹਰ ਵਿਦੇਸ਼ ਵਿਚ ਬੈਠੇ ਲੋਕ ਹੀ ਲਾਇਵ ਸਨ । ਪੰਜਾਬ ਅੰਦਰ ਇਹਨਾਂ ਦਾ ਅਭਿਆਨ ਬੁਰੀ ਤਰ੍ਹਾਂ ਫਲਾਪ ਹੋ ਗਿਆ ਹੈ । ਪੰਜਾਬ ਦੇ ਲੋਕਾਂ ਨੇ ਗੁਰਪਤਵੰਤ ਸਿੰਘ ਪਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ । ਦੁਨੀਆ ਭਰ ਵਿਚ 600 ਬੰਦਾ ਧਾਲੀਵਾਲ ਨਾਲ ਆਨ ਲਾਈਨ ਸੀ, ਉਸ ਵਿੱਚੋ 90 ਫ਼ੀਸਦੀ ਬਾਹਰਲੇ ਦੇਸ਼ ਵਿਚ ਬੈਠੇ ਲੋਕ ਸਨ । ਧਾਲੀਵਾਲ ਦੇ ਆਪਣੇ ਬੰਦੇ ਸਨ ।