Rahul will not be allowed : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਹੁਲ ਗਾਂਧੀ ਭਾਵੇਂ ਪੰਜਾਬ ਜਾਣ , ਪਰ ਹਰਿਆਣਾ ਦਾ ਮਾਹੌਲ ਖਰਾਬ ਕਰਨ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆ ਕਿ ਕੀ ਹਰਿਆਣਾ ਵਿਚ ਜੰਗਲ ਰਾਜ ਹੈ? ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਜੰਗਲ ਰਾਜ ਨਹੀਂ ਹੈ ਬਲਕਿ ਸਹੀ ਅਰਥਾਂ ਵਿਚ ਰਾਜ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਖ਼ੁਦ ਆਉਣਾ ਚਾਹੁੰਦੇ ਹਨ, ਤਾਂ ਉਹ ਹਜ਼ਾਰ ਵਾਰ ਹਰਿਆਣਾ ਆ ਆਉਣ, ਇਸ ‘ਤੇ ਕੋਈ ਇਤਰਾਜ਼ ਨਹੀਂ ਹੈ। ਜੇ ਉਹ ਪੰਜਾਬ ਤੋਂ ਜੁਲੂਸ ਲੈ ਕੇ ਹਰਿਆਣਾ ਵਿਚ ਦਾਖਲ ਹੋਣਾ ਚਾਹੁੰਦੇ ਹਨ ਅਤੇ ਹਰਿਆਣੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ।
ਵਿਜ ਨੇ ਕਿਹਾ ਕਿ ਕੋਰੋਨਾ ਕਾਲ ਚੱਲ ਰਿਹਾ ਹੈ ਅਤੇ ਡਿਜ਼ਾਸਟਰ ਐਕਟ ਲਾਗੂ ਹੈ। 100 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਇਸ ਤੋਂ ਪਹਿਲਾਂ ਦੋ ਵਾਰ ਹਰਿਆਣਾ ਵਿਚ ਦਾਖਲ ਹੋਣ ਦੀਆਂ ਦੋ ਕੋਸ਼ਿਸ਼ਾਂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਨਿਲ ਵਿਜ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇਕ ਹੈ। ਇਹ ਨਹੀਂ ਕਿ ਕਾਨੂੰਨ ਆਮ ਆਦਮੀ ਲਈ ਵੱਖਰਾ ਹੈ ਅਤੇ ਰਾਹੁਲ ਗਾਂਧੀ ਲਈ ਵੱਖਰਾ ਹੈ। ਇਸ ਲਈ ਰਾਹੁਲ ਗਾਂਧੀ ਨੂੰ ਪੰਜਾਬ ਤੋਂ ਜਲੂਸ ਲੈ ਕੇ ਹਰਿਆਣਾ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਕਾਂਗਰਸ ਦੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਦਲਿਤ ਔਰਤਾਂ ਵਿਰੁੱਧ ਅੱਤਿਆਚਾਰ ਵਧੇ ਹਨ। ਵਿਜ ਨੇ ਕਿਹਾ ਕਿ ਕੁਮਾਰੀ ਸ਼ੈਲਜਾ ਨੂੰ ਰਾਜਸਥਾਨ ਜਾਣਾ ਚਾਹੀਦਾ ਹੈ। ਅੱਤਿਆਚਾਰ ਕਿਤੇ ਵੀ ਹੋਵੇ, ਉਸ ਦੀ ਆਵਾਜ਼ ਉਠਾਉਣੀ ਚਾਹੀਦੀ ਹੈ। ਮੈਂ ਖੁਦ ਉਠਾਉਂਦਾ ਹਾਂ। ਉਹ ਚਾਹੇ ਉੱਤਰ ਪ੍ਰਦੇਸ਼ ਵਿੱਚ ਹੋਵੇ ਜਿਥੇ ਭਾਜਪਾ ਦਾ ਸ਼ਾਸਨ ਹੈ, ਚਾਹੇ ਰਾਸਥਾਨ ਵਿੱਚ ਹੋਵੇ ਜਿਥੇ ਕਾਂਗਰਸ ਦਾ ਸ਼ਾਸਨ ਹੈ। ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਤਾਂ ਯਾਦ ਆਉਂਦਾ ਹੈ ਪਰ ਰਾਜਸਥਾਨ ਨਹੀਂ ਦਿਸਦਾ। ਵਿਜ ਨੇ ਕਿਹਾ ਕਿ ਇਸ ਮਾਮਲੇ ’ਤੇ ਸਿਆਸਤ ਨਹੀਂ ਕੀਤੀ ਜਾ ਸਕਦੀ। ਇਸ ਚੀਜ਼ ਦੀ ਸਿਆਸਤ ਗਲਤ ਹੈ।