ਕਾਂਗਰਸ ਦੀ ਭਾਰਤ ਜੋੜੋ ਨਿਆਂ ਯਾਤਰਾ ਦਾ ਅੱਜ 63ਵਾਂ ਦਿਨ ਹੈ। ਹੁਣਇਹ ਯਾਤਰਾ ਮਹਾਰਾਸ਼ਟਰ ਦੇ ਮੁੰਬਈ ਵਿਚ ਖਤਮ ਹੋ ਰਹੀ ਹੈ। ਇਸ ਦੌਰਾਨ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਮੁੰਬਈ ਵਿਚ ਮਣੀ ਭਵਨ ਤੋਂ ਲੈ ਕੇ ਅਗਸਤ ਕ੍ਰਾਂਤੀ ਮੈਦਾਨ ਤੱਕ ਨਿਆਂ ਸੰਕਲਪ ਪੈਦਲ ਯਾਤਰਾ ਕੱਢੀ।
ਇਹ ਵੀ ਪੜ੍ਹੋ : ਛੋਟੇ ਸ਼ੁੱਭ ਨੂੰ ਮਿਲਣ ਪਹੁੰਚੇ ਗਾਇਕ ਗੁਰਦਾਸ ਮਾਨ, ਕਿਹਾ-‘ਮਾਪਿਆਂ ਨੂੰ ਜਿਊਣ ਦੀ ਆਸ ਮਿਲ ਗਈ’
ਦੱਸ ਦੇਈਏ ਕਿ ਇਸ ਪੈਦਲ ਯਾਤਰਾ ਵਿਚ ਰਾਹੁਲ ਗਾਂਧੀ ਦੇ ਨਾਲ ਉਨ੍ਹਾਂ ਦੀ ਭੈਣ ਪ੍ਰਿਯੰਕਾ ਵਾਡਰਾ ਤੇ ਮਸ਼ਹੂਰ ਐਕਟ੍ਰੈਸ ਸਵਰਾ ਭਾਸਕਰ ਵੀ ਮੌਜੂਦ ਹੈ। ਭਾਰਤ ਜੋੜੋ ਨਿਆਂ ਯਾਤਰਾ ਸਮਾਪਤੀ ਨੂੰ ਲੈ ਕੇ ਸ਼ਿਵਾਜੀ ਪਾਰਕ ਵਿਚ ਇਕ ਰੈਲੀ ਦਾ ਵੀ ਆਯੋਜਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ, ਰਾਜਦ ਨੇਤਾ ਤੇਜਸਵੀ ਯਾਦਵ ਮੌਜੂਦ ਰਹੇ। ਇਸ ਪੈਦਲ ਯਾਤਰਾ ਵਿਚ ਸਪਾ ਮੁਖੀ ਅਖਿਲੇਸ਼ ਯਾਦਵ ਸ਼ਾਮਲ ਨਹੀਂ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: