ਭਾਰਤੀ ਰੇਲਵੇ ਵੱਲੋਂ ਪਿਛਲੇ ਦਿਨੀਂ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ 2 ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਵਿਚ ਪਹਿਲੀ ਟ੍ਰੇਨ ਦਰਭੰਗਾ-ਅਯੁੱਧਿਆ-ਆਨੰਦ ਵਿਹਾਰ ਟਰਮੀਨਾਲ ਵਿਚ ਚਲਾਈ ਗਈ। ਦੂਜੀ ਟ੍ਰੇਨ ਮਾਲਦਾ ਟਾਊਨ-ਸਰ ਐੱਮ ਵਿਸ਼ਵੇਸ਼ਵਰੈਯਾ ਟਰਮੀਨਸ (ਬੇਂਗਲੁਰੂ) ਵਿਚ ਚੱਲੀ। ਇਨ੍ਹਾਂ ਦੋਵਾਂ ਹੀ ਟ੍ਰੇਨਾਂ ਦੀ ਸਫਲਤ ਸ਼ੁਰੂਆਤ ਦੇ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਕੇਂਦਰ ਵੱਲੋਂ 50 ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਰੇਲਵੇ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਮੋਦੀ ਵੱਲੋਂ 30 ਦਸੰਬਰ ਨੂੰ ਸ਼ੂਰੀ ਕੀਤੀ ਗਈ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਮਿਲੀ ਜ਼ਬਰਦਸਤ ਪ੍ਰਕਿਰਿਆ ਦੇ ਬਾਅਦ ਲਿਆ ਗਿਆ ਹੈ। ਅੰਮ੍ਰਿਤ ਭਾਰਤ ਟ੍ਰੇਨ ਦਾ ਨਿਰਮਾਣ ਸਰਕਾਰ ਨੇ ‘ਮੇਕ ਇਨ ਇੰਡੀਆ’ ਤਹਿਤ ਕੀਤਾ ਹੈ। ਇਹ ਭਾਰਤੀ ਰੇਲਵੇ ਦੀ ਆਧੁਨਿਕ ਟ੍ਰੇਨ ਹੈ। ਇਸ ਟ੍ਰੇਨ ਨੂੰ ਪਿਛਲੇ ਆਮ ਆਦਮੀ ਦੀ ਸਹੂਲਤ ਨੂੰ ਧਿਆਨ ਵਿਚ ਰੱਖ ਕੇ ਸ਼ੁਰੂ ਕੀਤਾ ਗਿਆ ਸੀ।
ਇਨ੍ਹਾਂ ਨਾਨ-ਏਸੀ ਟ੍ਰੇਨ ਵਿਚ ਸੈਕੰਡ ਕਲਾਸ ਦੀ ਅਨਰਿਜਰਵਡ ਤੇ ਸਲੀਪਰ ਕੋਚ ਹਨ। ਦੋਵਾਂ ਵਿਚ 6000HP WAP5 ਲੋਕੋਮੋਟਿਵ ਨਾਲ ਟ੍ਰੇਨ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨ ਵਿਚ ਸਮਰੱਥ ਹੈ। ਇਸ ਟ੍ਰੇਨ ਵਿਚ ਦੋ ਇੰਜਣ ਲਗਾਏ ਗਏ ਹਨ ਕਿਉਂਕਿ ਇਹ ਲਿੰਕ ਹਾਫਮੈਨ ਬੁਸ਼ ਪੁਸ਼-ਪੁਲ ਡਿਜ਼ਾਈਨ ਵਾਲੀ ਹਾਈ ਸਪੀਡ ਟ੍ਰੇਨ ਹੈ। ਟ੍ਰੇਨ ਵਿਚ ਅੱਗੇ ਵੱਲ ਲੱਗਾ ਇੰਜਣ ਟ੍ਰੇਨ ਨੂੰ ਅੱਗੇ ਵੱਲ ਖਿੱਚਦਾ ਹੈ ਦੂਜੇ ਪਾਸੇ ਪਿਛਲਾ ਇੰਜਣ ਟ੍ਰੇਨ ਨੂੰ ਅੱਗੇ ਵਧਾਉਣ ਵਿਚ ਮਦਦ ਕਰਦਾ ਹੈ। ਅਸ਼ਵਨੀ ਵੈਸ਼ਣਵ ਨੇ ਪੁਸ਼-ਪੁਲ ਸੈਟਅੱਪ ਦੇ ਫਾਇਦਿਆਂ ਬਾਰੇ ਦੱਸਦਿਆਂ ਕਿਹਾ ਸੀ ਕਿ ਪੁਲ ਤੇ ਮੋੜ ‘ਤੇ ਦੋ ਇੰਜਣ ਨਾਲ ਸਹੂਲਤ ਰਹਿੰਦੀ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਘਰ ਗੂੰਜੀ ਕਿਲਕਾਰੀ, ਪਤਨੀ ਅਨੁਸ਼ਕਾ ਸ਼ਰਮਾ ਨੇ ਦਿੱਤਾ ਪੁੱਤ ਨੂੰ ਜਨਮ
ਅੰਮ੍ਰਿਤ ਭਾਰਤ ਟ੍ਰੇਨ ਸੈਮੀ-ਕਪਲਰ ਟੈਕਨੀਕ ‘ਤੇ ਬੇਸਡ ਹੈ। ਇਹ ਤਕਨੀਕ ਟ੍ਰੇਨ ਦੇ ਸ਼ੁਰੂ ਹੋਣ ਤੇ ਰੁਕਣ ਦੌਰਾਨ ਮਹਿਸੂਸ ਹੋਣ ਵਾਲੇ ਝਟਕਿਆਂ ਦੇ ਅਸਰ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੀ ਹੈ। ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਯਾਤਰੀਆਂ ਦੀ ਸਹੂਲਤ ਲਈ ਸਭ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।