Randhawa lauded Markfed for completing : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਅਤੇ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਮਾਰਕਫੈਡ ਨੇ ਬੋਕਾਰੋ ਅਤੇ ਹਜ਼ੀਰਾ ਤੋਂ ‘ਆਕਸੀਜਨ ਐਕਸਪ੍ਰੈਸ’ ਰਾਹੀਂ ਪੰਜਾਬ ਨੂੰ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਜ ਸਰਕਾਰ ਨੇ ਮਾਰਕਫੈਡ ਨੂੰ ਆਕਸੀਜਨ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਜਿਸਨੇ ਦੋ ਦਿਨਾਂ ਦੇ ਥੋੜ੍ਹੇ ਸਮੇਂ ਵਿੱਚ ਆਕਸੀਜਨ ਦਾ ਪ੍ਰਬੰਧ ਕਰਕੇ ਇਸ ਦੀਆਂ ਯੋਗਤਾਵਾਂ ਨੂੰ ਸਾਬਤ ਕੀਤਾ। ਰੇਲਵੇ / ਕੌਨਕੋਰ ਨਾਲ ਵੱਖ-ਵੱਖ ਡਿਵੀਜ਼ਨਾਂ, ਜਿਵੇਂ ਕਿ ਉੱਤਰੀ / ਪੱਛਮੀ / ਪੂਰਬੀ ਵਿੱਚ ਸੰਪਰਕ ਅਤੇ ਤਾਲਮੇਲ ਕਰਨਾ ਇਕ ਚੁਣੌਤੀ ਸੀ।
ਇਸ ਤੋਂ ਇਲਾਵਾ ਬਹੁਤ ਹੀ ਘੱਟ ਮਿਆਦ ਵਿੱਚ ਸਾਰੀਆਂ ਸ਼ਰਤਾਂ ਦੀ ਪਾਲਣਾ ਨੂੰ ਪੂਰਾ ਕਰਨਾ ਅਤੇ ਬੋਰਡ ਵਿੱਚ ਹੈਂਡਲਰਾਂ ਦੀਆਂ ਸੇਵਾਵਾਂ ਲੈਣਾ ਵੀ ਇੱਕ ਚੁਣੌਤੀ ਭਰਿਆ ਕੰਮ ਸੀ ਪਰ ਮਾਰਕਫੈਡ ਇਕ ਸੱਚੇ ਜੋਧੇ ਵਾਂਗ ਇਸ ਕੰਮ ਕੀਤਾ। ਮੰਤਰੀ ਨੇ ਅੱਗੇ ਕਿਹਾ ਕਿ ਅਜਿਹੀਆਂ ਮਹਾਮਾਰੀ ਦੇ ਹਾਲਾਤਾਂ ਦੌਰਾਨ ਆਕਸੀਜਨ ਦੀ ਸਪਲਾਈ ਕੋਵਿਡ -19 ਤੋਂ ਪੀੜਤ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਵੱਡੀ ਲੋੜ ਵਜੋਂ ਉੱਭਰ ਕੇ ਸਾਹਮਣੇ ਆਈ।
ਬਦਕਿਸਮਤੀ ਨਾਲ ਪੰਜਾਬ ਕੋਲ ਇਕ ਵੀ ਵੱਡਾ ਤਰਲ ਮੈਡੀਕਲ ਆਕਸੀਜਨ (ਐਲਐਮਓ) ਨਿਰਮਾਣ ਪਲਾਂਟ ਨਹੀਂ ਹੈ ਜੋ ਰਾਜ ਨੂੰ ਬੋਕਾਰੋ / ਹਜ਼ੀਰਾ, ਜੋਕਿ 1500 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਨੂੰ ਕ੍ਰਾਇਓਜੈਨਿਕ ਟੈਂਕਰਾਂ ਰਾਹੀਂ ਅਲਾਟਮੈਂਟ ਚੁੱਕਣ ਲਈ ਮਜਬੂਰ ਹੋਣਾ ਪਿਆ। ਮੰਤਰੀ ਨੇ ਖੁਲਾਸਾ ਕੀਤਾ ਕਿ ਰਾਜ ਵਿੱਚ ਆਕਸੀਜਨ ਦੀ ਸਪਲਾਈ ਵਧਾਉਣ ਲਈ ਚਾਰ ਹੋਰ ਕੰਟੇਨਰ ਸ਼ਾਮਲ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ‘ਤੇ ਬਾਜਵਾ ਖਿਲਾਫ ਕੀਤੀ ਜਾਵੇ ਕਾਰਵਾਈ : ਅਕਾਲੀ ਦਲ
ਇਸ ਦੌਰਾਨ ਮਾਰਕਫੈੱਡ ਨੇ ਅਧਿਕਾਰੀਆਂ ਦੀਆਂ ਦੋ ਟੀਮਾਂ ਬੋਕਾਰੋ ਅਤੇ ਹਜ਼ੀਰਾ ਵਾਸਤੇ ਤਾਇਨਾਤ ਕੀਤੀਆਂ ਅਤੇ LMO ਦੀ ਸਪਲਾਈ ਅਤੇ ਵੰਡ ਦੇ ਪ੍ਰਬੰਧ ਲਈ ਤਾਲਮੇਲ ਕੀਤਾ। ਇਸ ਤੋਂ ਇਲਾਵਾ, ਮੈਨੇਜਿੰਗ ਡਾਇਰੈਕਟਰ ਮਾਰਕਫੈਡ ਵਰੁਣ ਰੁਜਮ ਦੀ ਅਗਵਾਈ ਹੇਠ ਮੁੱਖ ਦਫ਼ਤਰ ਵਿਖੇ ਮਾਰਕਫੈਡ ਦੇ ਅਧਿਕਾਰੀਆਂ ਦੀ ਟੀਮ ਇਸ ਕੰਮ ਨੂੰ ਸਫਲ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਮਾਰਕਫੈਡ ਨੂੰ 13 ਮਈ, 2021 ਨੂੰ ਰੇਲਵੇ ਰਾਹੀਂ ਆਕਸੀਜਨ ਦੀ ਵਿਵਸਥਾ ਅਤੇ ਸਪਲਾਈ ਲਈ ਨਿਰਦੇਸ਼ ਦਿੱਤੇ ਸਨ। ਮਾਰਕਫੈਡ ਟੀਮ ਦੀਆਂ ਕੋਸ਼ਿਸ਼ਾਂ ਸਦਕਾ ਪਹਿਲੀ ਆਕਸੀਜਨ ਐਕਸਪ੍ਰੈਸ ਬੋਕਾਰੋ ਲਈ 14 ਮਈ, 2021 ਦੀ ਅੱਧੀ ਰਾਤ ਨੂੰ ਰਵਾਨਾ ਹੋਈ ਅਤੇ ਬੋਕਾਰੋ ਤੋਂ ਆਕਸੀਜਨ ਭਰਨ ਤੋਂ ਬਾਅਦ 17 ਮਈ, 2021 ਨੂੰ ਫਿਲੌਰ ਪਰਤੀ। ਇਸ ਤੋਂ ਇਲਾਵਾ ਦੂਜੀ ਆਕਸੀਜਨ ਐਕਸਪ੍ਰੈਸ ਬਠਿੰਡਾ ਕੈਂਟ ਵਿਖੇ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਦੂਜੀ ਆਕਸੀਜਨ ਐਕਸਪ੍ਰੈੱਸ 19 ਮਈ, 2021 ਨੂੰ ਹਜ਼ੀਰਾ ਤੋਂ ਬਠਿੰਡਾ ਕੈਂਟ ਪਹੁੰਚੀ ਜਦੋਂਕਿ ਤੀਜੀ ਆਕਸੀਜਨ ਐਕਸਪ੍ਰੈੱਸ ਬੋਕਾਰੋ ਤੋਂ 20 ਮਈ, 2021 ਨੂੰ ਫਿਲੌਰ ਪਹੁੰਚੀ। ਇਸੇ ਤਰ੍ਹਾਂ ਚੌਥੀ ਆਕਸੀਜਨ ਐਕਸਪ੍ਰੈਸ 20 ਮਈ ਨੂੰ ਬਠਿੰਡਾ ਕੈਂਟ ਤੋਂ ਰਵਾਨਾ ਹੋਈ ਹੈ ਅਤੇ 22 ਮਈ ਨੂੰ ਬਠਿੰਡਾ ਵਾਪਿਸ ਆਵੇਗੀ।