ਸੜਕ ਸੁਰੱਖਿਆ ਫੋਰਸ ਦੀ ਨਵੀਂ ਵਰਦੀ ਫਾਈਨਲ ਹੋ ਗਈ ਹੈ। ਨਵੀਂ ਸਿਲੈਕਟ ਹੋਈ ਵਰਦੀ ਵਿਚ ਕਮੀਜ਼ ਖਾਕੀ ਰੰਗ ਦੀ ਤੇ ਪੈਂਟ ਸਲੇਟੀ ਰੰਗ ਦੀ ਰੱਖੀ ਗਈ ਹੈ। ਇਸ ਨੂੰ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ (NIFD) ਨੇ ਡਿਜ਼ਾਈਨ ਕੀਤਾ ਹੈ।
ਦੱਸ ਦੇਈਏ ਕਿ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ ਵੱਲੋਂ ਪੁਲਿਸ ਵਿਭਾਗ ਨੂੰ 6 ਡਿਜ਼ਾਈਨ ਦਿੱਤੇ ਗਏ ਸਨ ਜਿਸ ਵਿਚੋਂ ਇਸ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਵਰਦੀ ਵਿਚ ਕਾਲਰ, ਬੈਜ ਤੇ ਸਲੀਵ ‘ਚ ਰਿਫਲੈਕਟਰ ਲਗਾਏ ਜਾਣਗੇ ਤਾਂ ਜੋ ਰਾਤ ਨੂੰ ਫੋਰਸ ਮੁਲਾਜ਼ਮਾਂ ਦੀ ਦੂਰੋਂ ਪਛਾਣ ਕੀਤੀ ਜਾ ਸਕੇ। ਪੁਲਿਸ ਵਿਭਾਗ ਨੇ ਦੱਸਿਆ ਕਿ ਹਾਦਸੇ ਜ਼ਿਆਦਾਤਰ ਸ਼ਾਮ ਨੂੰ 6 ਵਜੇ ਤੋਂ 9 ਵਜੇ ਦੇ ਸਮੇਂ ਦਰਮਿਆਨ ਵਾਪਰਦੇ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸੜਕ ਸੁਰੱਖਿਆ ਫੋਰਸ ਦੀ ਨਵੀਂ ਵਰਦੀ ਨੂੰ ਫਾਈਨਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : STF ਲੁਧਿਆਣਾ ਦੇ ਹੱਥ ਲੱਗੀ ਵੱਡੀ ਸਫਲਤਾ, 1 ਕਿਲੋ 200 ਗ੍ਰਾਮ ਦੀ ਹੈਰੋ.ਇਨ ਸਣੇ ਤਸਕਰ ਗ੍ਰਿਫਤਾਰ
ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਰਾਤ ਸਮੇਂ ਸੜਕਾਂ ‘ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”