Role of the Sikh community : ਅੰਮ੍ਰਿਤਸਰ : ਸਿੱਖ ਕੌਮ ਨੇ ਸ਼ੁਰੂ ਤੋਂ ਹੀ ਦੇਸ਼ ਦੇ ਲੋਕਾਂ ਲਈ ਅਣਗਿਣਤ ਸ਼ਹਾਦਤਾਂ ਦਿੱਤੀਆਂ ਹਨ ਪਰ ਬਹੁਤੇ ਲੋਕ ਇਸ ਕੌਮ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਤੋਂ ਬਿਲਕੁਲ ਅਣਜਾਨ ਹਨ। ਅਜਿਹੇ ਲੋਕਾਂ ਖਾਸਕਰ ਨਵੀਂ ਪੀੜ੍ਹੀ ਨੂੰ ਸਿੱਖਾਂ ਕੌਮ ਦੇ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਅਤੇ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵਿਸ਼ਵ ਯੁੱਧ ਪਹਿਲਾਂ ਤੇ ਦੂਜਾ ਸ਼ਹੀਦ ਵੈਲਫ਼ੇਅਰ ਸੋਸਾਇਟੀ ਵਲੋਂ ਨਵੀਂ ਵੈੱਬਸਾਈਟ ‘ਵਿਸ਼ਵ ਯੁੱਧ ਸੁਲਤਾਨਵਿੰਡ ਡਾਟ ਓ. ਆਰ. ਜੀ.’ ਸ਼ੁਰੂਆਤ ਕੀਤੀ ਗਈ ਹੈ। ਜੋ ਸਿੱਖਾਂ ਦੀ ਲਾਸਾਨੀ ਸ਼ਹਾਦਤ ਦੇ ਕਈ ਅਣਛੂਹੇ ਪਹਿਲੂਆਂ ਨੂੰ ਉਜਾਗਰ ਕਰੇਗੀ। ਇਸ ਵੈਬਸਾਈਟ ‘ਚ 17 ਵੀਡਿਓ ਤੋਂ ਇਲਾਵਾ ਬਹੁਤ ਸਾਰੀ ਹੋਰ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ, ਜੋ ਵਿਸ਼ਵ ਯੁੱਧ ‘ਚ ਸਿੱਖਾਂ ਦੀ ਭੂਮਿਕਾ ਨੂੰ ਸਾਹਮਣੇ ਲਿਆਏਗੀ।
ਦੱਸਣਯੋਗ ਹੈ ਕਿ ਇਹ ਵੈੱਬਸਾਈਟ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਪੀ. ਸੀ. ਪੀ. ਸੀ. ਦੇ ਪ੍ਰਧਾਨ ਡੀ. ਐਸ. ਛੀਨਾ, ਸੋਸਾਇਟੀ ਪ੍ਰਬੰਧਕ ਸ: ਹਾਂਲੈਂਡ ਅਤੇ ਖ਼ਾਲਸਾ ਕਾਲਜ ਅਲੂਮੈਨੀ ਦੀ ਸੋਚ ‘ਤੇ ਆਧਾਰਿਤ ਹੈ। ਖ਼ਾਲਸਾ ਕਾਲਜ ਦੀ ਐਲੂਮਨੀ ਦੁਨੀਆ ਦੇ ਕੋਨੇ ਕੋਨੇ ‘ਤੇ ਸਲਾਹੁਣਯੋਗ ਅਹੁੱਦਿਆਂ ਅਤੇ ਬਿਜਨੈਸਮੈਨ ਵਜੋਂ ਕਾਰਜਸ਼ੀਲ ਹਨ ਅਤੇ ਆਪਣੀ ਵਿੱਦਿਅਕ ਸੰਸਥਾ ਖ਼ਾਲਸਾ ਦੀ ਆਨ ਤੇ ਸ਼ਾਨ ਲਈ ਹਮੇਸ਼ਾਂ ਤੱਤਪਰ ਹਨ। ਜਿਨ੍ਹਾਂ ‘ਚ ਕਾਲਜ ਦੇ ਐਲੂਮਨੀ ਅਤੇ ਨਾਮਵਰ ਖੋਜਕਰਤਾ ਸ: ਭੁਪਿੰਦਰ ਸਿੰਘ ਹਾਲੈਂਡ ਜੋ ਕਿ ਸਿੱਖ ਇਨ ਵਰਲਡ ਵਾਰ‐1 ਅਤੇ 2 ਸਿਰਲੇਖ ਪੁਸਤਕਾਂ ਨੂੰ ਲੋਕ ਅਰਪਿਤ ਚੁੱਕੇ ਹਨ, ਵਲੋਂ ਹੀ ਇਸ ਵੈਬਸਾਈਟ ਨੂੰ ਲਾਂਚ ਕੀਤਾ ਗਿਆ।
ਦੱਸਣਯੋਗ ਹੈ ਕਿ ਵੈਬਸਾਈਟ ‘ਤੇ ਪਹਿਲਾ ਵਿਸ਼ਵ ਯੁੱਧ ਫ਼ਰਾਂਸ ਤੇ ਬੈਲਜੀਅਮ ਦੌਰਾਨ 14 ਮਹੀਨੇ ਚੱਲਦਿਆਂ ਜਿਸ ‘ਚ 34,252 ਸਿਪਾਹੀ ਜਿਨ੍ਹਾਂ ‘ਚ ਜਿਆਦਾ ਸਿੱਖ ਸਨ, ਸ਼ਹੀਦੀ ਹਾਸਲ ਕੀਤੀ ਅਤੇ ਇਸ ‘ਚ 37 ਮਿਲੀਅਨ ਜਾਨਾਂ ਗਈਆਂ। ਦੂਜੇ ਯੁੱਧ ਜੋ ਕਿ 1939 ਤੋਂ 45 ਤੱਕ ਦਾ ਜ਼ਿਕਰ ਹੈ। ਜਿਸ ‘ਚ ਬ੍ਰਿਟਿਸ਼ ਇੰਡੀਅਨ ਆਰਮੀ ਦੀ ਗਿਣਤੀ 25 ਲੱਖ ਅਪੜੀ ਅਤੇ ਕੁਲ 89,218 ਸਿਪਾਹੀ ਸ਼ਹੀਦ ਸਨ ਬਾਰੇ ਜਾਣਕਾਰੀ ਤੋਂ ਇਲਾਵਾ ਸਿੱਖ ਕੌਮ ਦੀਆਂ ਹੋਰ ਮਹਾਨ ਲਾਸਾਨੀ ਮਹਾਨ ਸ਼ਹਾਦਤਾਂ ਨੂੰ ਵੈਬਸਾਈਟ ਰਾਹੀਂ ਪੇਸ਼ ਕੀਤਾ ਜਾਵੇਗਾ।