ਪੰਜਾਬ ਵਿੱਚ ਜਿਨ੍ਹਾਂ ਪੰਚਾਇਤਾਂ ਨੇ ਪਿੰਡਾ ਦੇ ਨਿਖਾਰ ਅਤੇ ਵਿਕਾਸ ਲਈ ਕੰਮ ਕੀਤੇ ਹਨ,ਉਨ੍ਹਾਂ ਨੂੰ “ਸਵੱਛ ਭਾਰਤ ਦਿਵਸ” ਦੇ ਮੌਕੇ ਸੂਬਾ ਪੱਧਰੀ ਸਮਾਗਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਲਈ ਹਰ ਜਿਵੇਂ ਵਿੱਚੋਂ ਇਕ ਵਧੀਆ ਕੰਮ ਕਰਨ ਵਾਲੀ ਪੰਚਾਇਤ ਨੂੰ ਚੁਣਿਆ ਗਿਆ। ਇਹ ਸਮਾਗਮ ਚੰਡੀਗੜ੍ਹ ਦੇ ਸਥਾਨਕ ਮਿਊਂਸੀਪਲ ਭਵਨ ਸੈਕਟਰ 35 ਵਿੱਚ ਕਰਵਾਇਆ ਗਿਆ।
ਇਸ ਮੌਕੇ ਤੇ ਪਿੰਡਾ ਵਿੱਵ ਸਾਫ-ਸਫਾਈ ਅਤੇ ਪਿੰਡਾ ਨੂੰ ਸੁੰਦਰ ਬਣਾਉਣ ਅਤੇ ਸਵੱਛਤਾ ਦੀ ਮੱਹਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ 23 ਸਕੂਲ਼ਾ ਨੂੰ “ਉੱਤਮ ਸਕੂਲ਼” ਅਵਾਰਡ ਅਤੇ 23 ਸਫਾਈ ਸੇਵਕਾ ਨੂੰ “ਉੱਤਮ ਸਫਾਈ ਸੇਵਕ” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ “ਉੱਤਮ ਪਿੰਡ”ਅਵਾਰਡ ਨਾਲ ਗ੍ਰਾਮ ਪੰਚਾਇਤ ਰੁੜਕਾ ਕਲਾ ਨੂੰ ਸਨਮਾਨਿਤ ਕੀਤਾ ਗਿਆ।

Roorka Kalan became the “best village”
ਇਸ ਮੌਕੇ ਤੇ ਆਪਣੀ ਖੁਸ਼ੀ ਸਾਝੇ ਕਰਦੇ ਹੋਏ ਪਿੰਡ ਰੁੜਕਾ ਕਲਾਂ ਦੇ ਸਰਪੰਚ ਸ੍ਰੀਮਤੀ ਕੁਲਵਿੰਦਰ ਕੌਰ ਕੌਲਧਾਰ ਨੇ ਕਿਹਾ ਕਿ ਇਹ ਸਭ ਪਿੰਡ ਰੁੜਕਾ ਕਲਾ ਦੇ ਲੋਕਾਂ,NRI, ਸਮਾਜਿਕ ਤੇ ਧਾਰਮਿਕ ਸੰਸਥਾਵਾਂ,ਸਰਵਪੱਖੀ ਵਿਕਾਸ ਮੰਚ ਤੇ ਵਾਈਐੱਫਸੀ ਰੁੜਕਾ ਕਲਾਂ ਦੇ ਸਾਥ ਨਾਲ ਹੀ ਸੰਭਾਵ ਹੋਇਆ ਹੈ। ਇਸ ਉਪਲਬਧੀ ਤੇ ਵਾਈ ਐਫ ਸੀ ਰੁੜਕਾ ਕਲਾ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਸਮੁੱਚੀ ਗ੍ਰਾਮ ਪੰਚਾਇਤ ਰੁੜਕਾ ਕਲਾਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਅਮਨਦੀਪ ਲਾਚੀ ਨੇ ਪਠਾਨਕੋਟ ਦਾ ਨਾਂਅ ਕੀਤਾ ਰੌਸ਼ਨ, ਖੇਡਾ ਵਤਨ ਪੰਜਾਬ ਦੀਆਂ ‘ਚ ਜਿੱਤਿਆ ਸੋਨੇ ਤਮਗਾ
ਸਵੱਛ ਭਾਰਤ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ(ਸ਼ਹਿਰੀ) ਤਹਿਤ ਜਲ ਸ਼ਕਤੀ ਮੰਤਰਾਲਾ ਅਤੇ ਰਿਹਾਇਸ਼ੀ ਨਿਰਮਾਣ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੀ ਇਹ ਇੱਕ ਸਾਂਝੀ ਪਹਿਲ ਸੀ। ਇਸ ਸਮਾਗਮ ਵਿੱਚ ਵਿਭਾਗ ਦੇ ਸਾਬਕਾ ਮੁੱਖੀ ਮੁੰਹਮਦ ਇਸਵਾਕ(ਸੇਵਾ ਮੁਕਤ),ਚੀਫ ਇੰਜੀਨੀਅਰ ਜੇ.ਜੇ. ਗੋਇਲ,ਜਸਵਿੰਦਰ ਸਿੰਘ ਚਾਹੁਲ,ਰਾਜੇਸ਼ ਖੋਸਲਾ ਅਤੇ ਜਸਬੀਰ ਸਿੰਘ, ਡਾਇਰੈਕਟਰ ਸੈਨੀਟੇਸ਼ਨ ਮੈਡਮ ਨਵੀਨ ਵਰਮਾ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।
ਇਸ ਮੌਕੇ ਤੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੇ ਵਿਚਾਰ ਸਾਝੇ ਕਰਦੇ ਹੋਇਆ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਪਿੰਡਾ ਨੂੰ ਸਾਫ-ਸੁਥਰਾ ਬਣਾਉਣ ਲਈ ਯਤਨ ਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਇਹ ਕੰਮ ਸਿਰਫ ਸਫਾਈ ਸੇਵਕਾ ਦਾ ਨਹੀ ਹੈ,ਬਾਲਕਿ ਕਿ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਆਪਣੇ ਪੰਜਾਬ ਨੂੰ ਵਧੀਆ ਅਤੇ ਸਾਫ-ਸੁਥਰਾ ਬਣਾਉਣ ਵਿੱਚ ਯੋਗਦਾਨ ਪਾਈਏ। ਇਸ ਦੇ ਨਾਲ ਹੀ ਉਂਨ੍ਹਾਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਦਿਹਾਤੀ ਖੇਤਰਾ ਵਿੱਚ ਗੈਰ-ਸਰਕਾਰੀ ਸੰਗਠਨਾ(ਐੱਨ.ਜੀ.ਓਜ਼),ਯੂਥ ਕਲੱਬਾ ਨੂੰ ਲਾਮਬੰਦ ਕਰਨਾ ਚਾਹੀਦਾ ਹੈ.ਜਿਸ ਨਾਲ ਲੋਕਾ ਨੂੰ ਸਵੱਛਤਾ ਲਈ ਪ੍ਰੇਰਿਤ ਕਰਕੇ ਉਨ੍ਹਾਂ ਦੇ ਵਤੀਰੇ ਵਿੱਚ ਬਦਲਾਅ ਲਿਆਦਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: