SAD announces mid : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਵੱਲੋਂ 8 ਮਾਰਚ 2021 ਨੂੰ ਸਵੇਰੇ 11 ਵਜੇ ਤੋਂ 1 ਵਜੇ ਤਕ ਹਰ ਵਿਧਾਨ ਸਭਾ ਹਲਕੇ ‘ਚ ਲੋਕਾਂ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਰੋਸ ਧਰਨੇ ਦਿਤੇ ਜਾਣਗੇ। ਇਨ੍ਹਾਂ ਰੋਸ ਧਰਨਿਆਂ ਦੇ ‘ਚ ਕੁਝ ਅਹਿਮ ਮੁੱਦਿਆਂ ‘ਤੇ ਪੰਜਾਬ ਸਰਕਾਰ ਨੂੰ ਘੇਰਿਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ।
ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧਾ ਵਾਪਸ ਕਰਵਾਉਣ ਲਈ, ਬਿਜਲੀ ਦੇ ਬਿੱਲਾਂ ‘ਚ ਕੀਤਾ ਵਾਧਾ ਵਾਪਸ ਕਰਾਉਣ ਲਈ, ਖੇਤੀ ਸਬੰਧੀ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ, ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ ਲਈ, 51000 ਰੁਪਏ ਸ਼ਗਨ ਜਾਰੀ ਕਰਾਉਣ ਲਈ, ਪੈਨਸ਼ਨਾਂ 2500 ਰੁਪਏ ਕਰਵਾਉਣ ਲਈ, ਲੋੜਵੰਦਾਂ ਦੇ ਕੱਟੇ ਗਏ ਨੀਲੇ ਕਾਰਡ/ਪੈਨਸ਼ਨ ਮੁੜ ਬਹਾਲ ਕਰਵਾਉਣ ਲਈ, ਹਰ ਬੇਘਰੇ ਦਲਿਤ ਨੂੰ ਘਰ ਦਿਵਾਉਣ ਲਈ, SC/BC ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਤੁਰੰਤ ਜਾਰੀ ਕਰਵਾਉਣ ਲਈ, ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਵਾਉਣ ਲਈ, ਹਰ ਘਰ ‘ਚ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਾਉਣ ਲਈ, ਆਟਾ, ਦਾਲ ਦੇ ਨਾਲ ਚੀਨੀ ਤੇ ਚਾਹਪੱਤੀ ਦੇਣਾ ਲਾਗੂ ਕਰਾਉਣ ਸਬੰਧੀ, ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਅਤੇ ਹੁਣ ਤੱਕ ਹੋਏ ਸਾਰੇ ਸਕੈਂਡਲਾਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ, ਮੁਲਾਜ਼ਮਾਂ ਨੂੰ ਡੀ. ਏ. ਦੀਆਂ ਕਿਸ਼ਤਾਂ ਦਿਵਾਉਣ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਤੇ ਕੇਂਦਰੀ ਪੈਟਰਨ ‘ਤੇ ਪੇ-ਕਮਿਸ਼ਨ ਦਾ ਵਿਰੋਧ ਕਰਨ ਲਈ, ਸ਼ਹਿਰਾਂ ਦੇ ਸੀਵਰੇਜ ਤੇ ਪਾਣੀ ਦੇ ਰੇਟ ਘੱਟ ਕਰਵਾਉਣ ਸਬੰਧੀ, ਬੰਦ ਕੀਤੇ ਸੁਵਿਧਾ ਕੇਂਦਰ ਦੁਬਾਰਾ ਚਾਲੂ ਕਰਵਾਉਣ ਲਈ, ਸੂਬੇ ‘ਚ ਸ਼ਰਾਬ ਤੇ ਰੇਤ ਮਾਫੀਆ ਨੂੰ ਨੱਥ ਪਾਉਣ ਲਈ ਆਦਿ ਮੁੱਦਿਆਂ ‘ਤੇ ਰੋਸ ਧਰਨੇ ਦਿੱਤੇ ਜਾਣਗੇ।